ਸਰਹਿੰਦ, ਥਾਪਰ: ਜੋ ਵਿਅਕਤੀ ਸਮਾਜ ਵਿੱਚ ਰਹਿੰਦਾ ਹੋਇਆ ਸਮਾਜ ਭਲਾਈ ਦੇ ਕੰਮ ਕਰਦਾ ਹੈ, ਸਮਾਜ ਉਸ ਨੂੰ ਹਮੇਸ਼ਾ ਯਾਦ ਰੱਖਦਾ ਹੈ। ਇਹ ਗੱਲ ਲਖਵੀਰ ਸਿੰਘ ਰਾਏ ਵਿਧਾਇਕ ਸਰਹਿੰਦ, ਕੁਲਜੀਤ ਸਿੰਘ ਨਾਗਰਾ ਸਾਬਕਾ ਵਿਧਾਇਕ, ਦੀਦਾਰ ਸਿੰਘ ਭੱਟੀ ਸਾਬਕਾ ਵਿਧਾਇਕ ਨੇ ਸਵ. ਸ਼੍ਰੀ ਮੋਹਨ ਲਾਲ ਧੀਮਾਨ ਦੀ ਅੰਤਿਮ ਅਰਦਾਸ ਮੌਕੇ ਕਹੀ। ਉਹਨਾਂ ਕਿਹਾ ਕਿ ਸਵ. ਮੋਹਨ ਲਾਲ ਧੀਮਾਨ ਜੀ ਆਪਣਾ ਵਧੇਗਾ ਸਮਾਂ ਸਮਾਜ ਭਲਾਈ ਤੇ ਗਊ ਮਾਤਾ ਦੀ ਸੇਵਾ ਵਿੱਚ ਬਿਤਾਉਂਦੇ ਸਨ।ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਦਿੱਤੇ।
ਇਸ ਮੌਕੇ ਰਾਮਨਾਥ ਸ਼ਰਮਾ, ਸੱਤਪਾਲ ਪੁਰੀ, ਬਾਬੂ ਜਗਦੀਸ਼ ਵਰਮਾ, ਡਾ. ਰਘੁਵੀਰ ਸ਼ਰਮਾ, ਮੋਹਨ ਲਾਲ ਸਿੰਘੀ ,ਬਲਵੰਤ ਸਿੰਘ ਗੋਗੀ ਸੰਤੋਖ ਸਿੰਘ, ਗੇਜਾ ਰਾਮ ਵਾਲਮੀਕਿ, ਸੁਭਾਸ਼ ਸੂਦ, ਅਸ਼ੋਕ ਸੂਦ ਪ੍ਰਧਾਨ ਨਗਰ ਕੌਂਸਲ, ਨਰਿੰਦਰ ਕੁਮਾਰ ਪ੍ਰਿੰਸ, ਪਵਨ ਕਾਲੜਾ, ਰਾਜੇਸ਼ ਸ਼ਰਮਾ, ਰਾਜੇਸ਼ ਉਪਲ, ਜਸਵਿੰਦਰ ਸਿੰਘ ਜੱਸੀ, ਮੁਕੇਸ਼ ਧੀਮਾਨ, ਸੁਰਿੰਦਰ ਧੀਮਾਨ, ਵਰਿੰਦਾ, ਪ੍ਰਵੀਨ, ਰਵਿੰਦਰ ਦੇਵਗਨ, ਮੋਹਨ ਲਾਲ, ਅਸ਼ਵਨੀ ਸਿੰਘੀ ਅਤੇ ਹੋਰ ਪਤਵੰਤੇ ਸੱਜਣ ਆਦਿ ਹਾਜਰ ਸਨ।