ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਮ ਮਾਨਯੋਗ ਡਿਪਟੀ ਕਮਿਸ਼ਨਰ ਫ਼ਤਿਹਗੜ੍ਹ ਸਾਹਿਬ ਰਾਹੀਂ ਬਿਲ ਦੇ ਸਮਰਥਨ ਵਿੱਚ ਧੰਨਵਾਦ ਪੱਤਰ ਦਿੱਤਾ

ਸਰਹਿੰਦ, ਰੂਪ ਨਰੇਸ਼: ਅੱਜ ਰਾਸ਼ਟਰਵਾਦੀ ਪਸਮਾਂਦਾ ਰਾਸ਼ਟਰੀ ਮੁਸਲਿਮ ਮੰਚ ਦੇ ਪੰਜਾਬ ਪ੍ਰਧਾਨ ਐਡਵੋਕੇਟ ਵਿਕਰਮ ਸਾਬਰੀ ਦੀ ਅਗੁਵਾਈ ਵਿੱਚ ਪਸਮਾਂਦਾ ਸਮਾਜ ਵੱਲੋਂ ਰੋਜ਼ਾ ਸ਼ਰੀਫ਼ ਹਜ਼ਰਤ ਮੁਜੱਜਦ ਅਲਫਸ਼ਾਨੀ ਜੀ ਦੀ ਦਰਗਾਹ ਪਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਲਈ ਚਾਦਰ ਚੜਾਈ ਗਈ ਅਤੇ ਰੋਜਾ ਸ਼ਰੀਫ ਦੇ ਖਲੀਫਾ ਸਾਹਿਬਾਨ ਦੁਆਰਾ ਦੁਆ ਕੀਤੀ ਗਈ ਅਤੇ ਤੁਰੰਤ ਬਾਅਦ ਵੱਕਫ (ਅਮੈਂਡਮੈਂਟ) ਬਿਲ 2024 ਦੇ ਸਬੰਧ ਵਿੱਚ ਪਸਮਾਂਦਾ ਮੁਸਲਿਮ ਸਮਾਜ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਉਥੇ ਬਿਲ ਦੇ ਸਮਰਥਨ ਵਿੱਚ ਇੱਕ ਸਮਰਥਨ ਪੱਤਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਮ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਫਤਿਹਗੜ ਸਾਹਿਬ ਰਾਹੀਂ ਬਿਲ ਦੇ ਸਮਰਥਨ ਵਿੱਚ ਧੰਨਵਾਦ ਪੱਤਰ ਦਿੱਤਾ ਗਿਆ। ਗੱਲਬਾਤ ਦੋਰਾਨ ਰਾਸ਼ਟਰੀ ਪ੍ਰਧਾਨ ਮੁਹੰਮਦ ਸਮਸਾਦ ਮੀਰ ਅਤੇ ਸੂਬਾ ਪ੍ਰਧਾਨ ਐਡਵੋਕੇਟ ਵਿਕਰਮ ਸਾਬਰੀ ਨੇ ਵੱਕਫ ਅਮੈਂਡਮੈਂਟ ਬਿਲ 2025 ਨੂੰ ਮੁਸਲਮਾਨ ਭਾਈਚਾਰੇ ਦੇ ਹੱਕ ਵਿੱਚ ਦੱਸਿਆ ਬਿਲ ਵਿੱਚ ਅਜਿਹੀ ਕੋਈ ਵੀ ਗੱਲ ਐਂਟੀ ਮੁਸਲਿਮ ਨਹੀਂ ਹੈ। ਇਸ ਬਿਲ ਦਾ ਲਾਭ ਗਰੀਬ ਪਸਮਾਂਦਾ ਮੁਸਲਮਾਨਾਂ ਨੂੰ ਮਿਲੇਗਾ ਅਤੇ ਵੱਕਫ ਲੈਂਡ ਮਾਫੀਆ ਤੋਂ ਵੱਕਫ ਪ੍ਰਾਪਰਟੀ ਸੇਫ ਰੱਖਣ ਲਈ ਇਸ ਬਿਲ ਦੀ ਜ਼ਰੂਰਤ ਸੀ ਜੋ ਦੇਸ਼ ਦੇ ਪ੍ਰਧਾਨਮੰਤਰੀ ਨੇ ਕਰਕੇ ਦਿਖਾਇਆ ਹੈ। ਪਸਮਾਂਦਾ ਬਾਰੇ ਪੁੱਛਣ ਤੇ ਸੂਬਾ ਪ੍ਰਧਾਨ ਐਡਵੋਕੇਟ ਵਿਕਰਮ ਸਾਬਰੀ ਨੇ ਦੱਸਿਆ ਕਿ ਇਸਲਾਮ ਜਾਂ ਮੁਸਲਿਮ ਭਾਈਚਾਰੇ ਵਿੱਚ 4 ਉੱਚ ਜਾਤੀਆਂ ਤੋਂ ਬਿਨਾਂ ਬਾਕੀ ਸਾਰੀਆਂ ਜਾਤਾਂ ਪਸਮਾਂਦਾ ਹਨ। ਪਸਮਾਂਦਾ ਫ਼ਾਰਸੀ ਭਾਸ਼ਾ ਦੇ ਸ਼ਬਦ ਪਸ-ਮਾਂਦਾ ਤੋਂ ਆਇਆ ਹੈ ਜਿਸ ਦਾ ਅਰਥ ਪਿਛੜ ਜਾਣਾ ਜੋ ਜਾਤਾਂ ਆਪਣੇ ਧਰਮ ਦੇ ਲੋਕਾਂ ਦੁਆਰਾ ਪੱਛੜੀਆਂ ਹੋਈਆਂ ਹਨ ਜਿੰਨਾਂ ਨੂੰ ਅੱਜ ਤੱਕ ਕੋਈ ਵੀ ਲਾਭ ਨਹੀਂ ਮਿਲਿਆ। ਉਹ ਪਸਮਾਂਦਾ ਹਨ।

ਇਸ ਦੌਰਾਨ ਰਾਸ਼ਟਰੀ ਪ੍ਰਧਾਨ ਮੁਹੰਮਦ ਸ਼ਮਸ਼ਾਦ ਮੀਰ, ਨਸੀਮ ਅਹਿਮਦ, ਮੁਹੰਮਦ ਨੌਸ਼ਾਦ ਮੀਰ, ਸਪੋਕਸਮੈਨ ਬਹਾਦਰ ਖ਼ਾਂ ਧਬਲਾਨ ਮਨਿਓਰਟੀ ਮੋਰਚਾ ਭਾਜਪਾ, ਖਲੀਫਾ ਬੂਟੇ ਸ਼ਾਹ ਸਾਬਰੀ, ਨਜ਼ੀਰ ਮੁਹੰਮਦ, ਮੰਜੂਰ ਅਲੀ, ਇਮਰਾਨ ਕਲੇਟ, ਦਿਲਬਾਗ ਮਾਨ, ਦੀਪਕ ਕੁਮਾਰ, ਬਾਬਾ ਸਲੀਮ ਸਾਬਰੀ, ਸਾਦਕ ਅਲੀ, ਸੰਜੀਦ ਅਲੀ ਖਾਂ, ਸੁਮੀਤ ਖਾਨ, ਬਾਬਾ ਗੋਗੀ ਸ਼ਾਹ ਜੀ, ਗਗਨ ਖਾਨ, ਰਾਜੂ, ਗੁਰਮੇਲ ਖ਼ਾਂ ਸਰਹਿੰਦ ਆਦਿਕ ਹਾਜ਼ਰ ਸਨ।

Leave a Reply

Your email address will not be published. Required fields are marked *