ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਲ਼ੋਕ-ਸਿੱਧੂਪੁਰ

ਬੱਸੀ ਪਠਾਣਾਂ (ਧੀਮਾਨ): ਭਾਰਤੀ ਜਨਤਾ ਪਾਰਟੀ ਪੰਜਾਬ ਐਸੀ ਮੋਰਚਾ ਦੇ ਸੂਬਾ ਸਪੋਕਸਪਰਸਨ ਕੁਲਦੀਪ ਸਿੰਘ ਸਿੱਧੂਪੁਰ ਵਲੋਂ ਹਲਕਾ ਬੱਸੀ ਪਠਾਣਾਂ ਦੇ ਪਿੰਡਾਂ ਅੰਦਰ ਕਿਰਤੀ ਲੋਕਾਂ ਕੋਲ ਜਾ ਕੇ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਨਵੀਂ ਸਕੀਮ ਵਿਸ਼ਵਕਰਮਾ ਯੋਜਨਾ ਬਾਰੇ ਜਾਣੂ ਕਰਵਾਇਆ। ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਰਖਾਣ, ਰਾਜ ਮਿਸਤਰੀ, ਨਾਈ, ਮੋਚੀ, ਦਰਜ਼ੀ,ਧੋਬੀ ਆਦਿ ਜੋ ਆਪਣਾ ਕੰਮ ਹੱਥਾਂ ਨਾਲ ਕਰਦੇ ਹਨ, ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਕਿਉਂਕਿ ਇਸ ਵਿੱਚ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ।ਸਿਖਲਾਈ ਦੌਰਾਨ ਹਰ ਰੋਜ਼ ਉਨ੍ਹਾਂ ਨੂੰ 500 ਰੁਪਏ ਦੇ ਹਿਸਾਬ ਨਾਲ ਦਿਹਾੜੀ ਮਿਲੇਗੀ। ਸਿਖਲਾਈ ਤੋਂ ਬਾਅਦ ਉਸ ਨੂੰ 1500 ਰੁਪਏ ਸਰਕਾਰ ਵੱਲੋਂ ਔਜਾਰ ਖਰੀਦਣ ਲਈ ਦਿੱਤੇ ਜਾਣਗੇ।ਸਿੱਧੂਪੁਰ ਨੇ ਕਿਹਾ ਕਿ ਗਰੀਬ ਹੀ ਅਸਲ ‘ਚ ਬਾਂਹ ਫੜਨ ਵਾਲੀ ਭਾਰਤੀ ਜਨਤਾ ਪਾਰਟੀ ਹੈ ਅਤੇ ਉਨ੍ਹਾਂ ਕਿਹਾ ਕਿ ਮੇਰੇ ਘਰ ਦੇ ਦਰਵਾਜ਼ੇ ਜ਼ਿਲ੍ਹੇ ਦੇ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਹਨ।ਕੇਂਦਰੀ ਸਕੀਮਾਂ ਸਬੰਧੀ ਉਹ ਉਨਾਂ ਨੂੰ ਦਫ਼ਤਰ ਮਿਲ ਸਕਦੇ ਹਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ