ਭਾਰਤ ਵਿਕਾਸ ਪੀ੍ਸ਼ਦ ਨੇ ਕਰਵਾਏ ਮਹਿਂਦੀ ਮੁਕਾਬਲੇ।

ਬੱਸੀ ਪਠਾਣਾ, ਉਦੇ ਧੀਮਾਨ: ਭਾਰਤ ਵਿਕਾਸ ਪੀ੍ਸ਼ਦ ਬੱਸੀ ਪਠਾਣਾਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਅਤੇ ਮਹਿਲਾ ਪ੍ਮੁੱਖ ਮੀਨੂ ਬਾਲਾ ਅਤੇ ਪੋ੍ਜੈਕਟ ਚੇਅਰਪਰਸਨ ਹਿਤੂ ਸੁਰਜਨ ਦੀ ਦੇਖਰੇਖ ਹੇਠ ਸੰਤ ਨਾਮਦੇਵ ਕੰਨਿਆ ਮਹਾਵਿਦਿਆਲਾ ਵਿਖੇ ਮਹਿਂਦੀ ਪ੍ਰਤਿਯੋਗਤਾ ਕਰਵਾਈ ਗਈ ਜਿਸ ਵਿੱਚ ਵਿਦਿਆਰਥਣਾਂ ਨੇ ਵੱਧ ਚੜ ਕੇ ਹਿੱਸਾ ਲਿਆ ਗਿਆ ਓਥੇ ਹੀ ਪ੍ਰਤਿਯੋਗਤਾ ਨੂੰ ਲੈ ਕੇ ਕਾਫ਼ੀ ਉਤਸਾਹ ਦੇਖਣ ਨੂੰ ਮਿਲਿਆ।ਇਸ ਪ੍ਰਤਿਯੋਗਤਾ ਵਿੱਚ ਨਵਜੋਤ ਕੌਰ ਅਤੇ ਗੁਰਪ੍ਰੀਤ ਕੋਰ ਦੀ ਜੋੜੀ ਨੇ ਪਹਿਲਾ , ਕੋਮਲਦੀਪ ਕੋਰ ਅਤੇ ਰਮਨਦੀਪ ਕੋਰ ਦੀ ਜੋੜੀ ਨੇ ਦੂਸਰਾ ਅਤੇ ਜਸ਼ਨਪੀ੍ਤ ਕੋਰ ਅਤੇ ਨਵਨੀਤ ਕੋਰ ਦੀ ਜੋੜੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਪੀ੍ਸ਼ਦ ਵਲੋਂ ਪਹਿਲੇ ਤਿੰਨਾ ਸਥਾਨਾਂ ਤੇ ਰਹਿਣ ਵਾਲਿਆਂ ਵਿਦਿਆਰਥਣਾਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਸਾਰਿਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਗਏ। ਪੋ੍ਜੈਕਟ ਚੇਅਰਮੈਨ ਹਿਤੂ ਸੁਰਜਨ ਨੇ ਦਸਿਆ ਕਿ ਪੀ੍ਸ਼ਦ ਵਲੋਂ ਸਮੇਂ ਸਮੇਂ ਤੇ ਵੱਖ ਵੱਖ ਪ੍ਰਤਿਯੋਗਤਾ ਦਾ ਆਯੋਜਨ ਕੀਤਾ ਜਾਂਦਾ ਹੈ ਤਾਂਕਿ ਵਿਦਿਆਰਥੀਆਂ ਨੂੰ ਆਪਣੀ ਪ੍ਰਤੀਭਾ ਦਿਖਾਉਣ ਦਾ ਮੌਕਾ ਮਿਲ ਸਕੇ ਭਵਿੱਖ ਵਿੱਚ ਅਜਿਹੀਆਂ ਪ੍ਰਤਿਯੋਗਤਾ ਲਈ ਤਿਆਰ ਰਹਿਣ। ਪਿ੍ੰਸੀਪਲ ਸੰਗੀਤਾ ਵਧਵਾ ਨੇ ਕਿਹਾ ਕਿ ਪੀ੍ਸ਼ਦ ਵਲੋਂ ਸਮੇਂ ਸਮੇਂ ਤੇ ਵੱਖ ਵੱਖ ਪ੍ਰਤਿਯੋਗਤਾ ਦਾ ਆਯੋਜਨ ਕਰਵਾਉਣਾ ਸ਼ਲਾਘਾਯੋਗ ਹੈ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਪ੍ਧਾਨ ਮਨੋਜ ਕੁਮਾਰ ਭੰਡਾਰੀ ਅਤੇ ਪੋ੍ਜੈਕਟ ਚੇਅਰਪਰਸਨ ਹਿਤੂ ਸੁਰਜਨ ਵਲੋਂ ਕਾਲਜ ਪਿ੍ੰਸੀਪਲ ਸੰਗੀਤਾ ਵਧਵਾ, ਸਾਰੇ ਸਟਾਫ, ਵਿਦਿਆਰਥੀਆਂ ਅਤੇ ਪੀ੍ਸ਼ਦ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਨਪੀ੍ਆ ਧਵਨ, ਨਿਧੀ ਭੰਡਾਰੀ, ਵੀਨਾ ਰਾਣੀ, ਮਨੀਸ਼ਾ ਅਰੋੜਾ, ਨੀਰੂ ਸੋਨੀ, ਮੀਨੂ ਸ਼ਰਮਾ, ਚੇਤਨਾ ਸਿਆਲ, ਜੈ ਕਿ੍ਸ਼ਨ, ਰਾਜਨ ਸਿਆਲ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *