ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦੀ ਹੋਈ ਮੀਟਿੰਗ

ਬੱਸੀ ਪਠਾਣਾਂ, ਉਦੇ ਧੀਮਾਨ: ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਬੱਸੀ ਪਠਾਣਾਂ ਦੇ ਆੜਤੀਆ ਦੀ ਮੀਟਿੰਗ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਦੀ ਅਗਵਾਈ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਆੜ੍ਹਤੀਆਂ ਨਾਲ ਸਬੰਧਤ ਕਈ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜੇਸ਼ ਸਿੰਗਲਾ ਨੇ ਕਿਹਾ ਏ.ਪੀ.ਐੱਮ.ਸੀ. ਐਕਟ ਤਹਿਤ ਭਾਰਤ ਸਰਕਾਰ ਦਾ ਮੰਡੀ ਬੋਰਡ ਅਦਾਰਾ ਆੜ੍ਹਤੀਆਂ ਨੂੰ ਪ੍ਰਤੀ ਕੁਇੰਟਲ ਕਣਕ, ਝੋਨੇ ਦੀ ਫ਼ਸਲ ਬਾਰੇ ਢਾਈ ਪ੍ਰਤੀਸ਼ਤ ਆੜ੍ਹਤ ਦਿੰਦਾ ਸੀ। ਉਨਾਂ ਦੱਸਿਆ ਜਦ ਕਿ ਕੋਰੋਨਾ ਕਾਲ ਦੌਰਾਨ ਭਾਰਤ ਸਰਕਾਰ ਨੇ ਦੇਸ਼ ਦੀ ਆਰਥਿਕਤਾ ਦਾ ਹਵਾਲਾ ਦੇ ਕੇ ਚਾਰ ਸਾਲ ਪਹਿਲਾਂ ਇਹ ਆੜ੍ਹਤ ਘਟਾ ਕੇ 45 ਰੁਪਏ 88 ਪੈਸੇ ਕਰ ਦਿੱਤੀ। ਉਨਾਂ ਕਿਹਾ ਇਸ ਕਰਕੇ ਪੰਜਾਬ ਦੇ 45 ਹਜ਼ਾਰ ਦੇ ਕਰੀਬ ਆੜ੍ਹਤੀਏ ਘਾਟੇ ‘ਚ ਚੱਲ ਰਹੇ ਹਨ। ਕਿਉਂਕਿ ਆੜ੍ਹਤੀਆਂ ਨੂੰ ਝੋਨੇ, ਕਣਕ ਦੀ ਪ੍ਰਤੀ ਕੁਇੰਟਲ ਲੇਬਰ 1 ਰੁਪਏ 82 ਪੈਸੇ ਮਿਲ ਰਹੀ ਹੈ ਅਤੇ ਖ਼ਰਚਾ ਸਾਢੇ 3 ਰੁਪਏ ਖ਼ਰਚਾ ਲੋਡਿੰਗ ਦਾ ਪੈ ਰਿਹਾ ਹੈ। ਭਾਰਤ ਸਰਕਾਰ ਨੇ ਉਸ ਤੋਂ ਬਾਅਦ ਇਸ ਘੱਟ ਵਾਲੇ ਫ਼ੈਸਲੇ ਨੂੰ ਜਿਉਂ ਦਾ ਤਿਉਂ ਰੱਖਿਆ ਹੋਇਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਆੜ੍ਹਤੀਆਂ ਨਾਲ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ, ਹਰਿਆਣਾ ਸਰਕਾਰ ਦੀ ਤਰਜ਼ ‘ਤੇ 45 ਰੁਪਏ ਤੋਂ ਵਾਧਾ ਕਰਕੇ ਆੜ੍ਹਤ 55 ਰੁਪਏ ਕਰੇ। ਉਨਾਂ ਕਿਹਾ ਕਿ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਕਈ ਵਾਰ ਆੜ੍ਹਤੀਆਂ ਦੀਆਂ ਮੰਗਾਂ ਸਬੰਧੀ ਮਿਲ ਚੁੱਕੇ ਹਨ, ਪਰ ਅਜੇ ਤੱਕ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ ਅਤੇ ਨਾ ਹੀ ਆੜ੍ਹਤੀਆਂ ਦੀਆਂ ਮੰਗਾਂ ‘ਤੇ ਗੌਰ ਕਰ ਰਹੀ ਹੈ। ਉਨਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਆੜਤੀਆ ਦੀ ਮੰਗਾ ਵੱਲ ਧਿਆਨ ਦਿੱਤਾ ਜਾਵੇ।ਇਸ ਮੌਕੇ ਕੁਲਦੀਪ ਸਿੰਘ ਧਾਵਲਾਂ, ਸੁਵਾਂਸ਼ੁ ਜਿੰਦਲ, ਵਿਸ਼ਾਲ ਗੁਪਤਾ,ਰਾਜਨ ਗੱਖੜ ਰਾਜੀਵ ਸਿੰਗਲਾ, ਹੇਮ ਰਾਜ ਨੰਦਾ, ਅਰੁਣ ਕੁਮਾਰ, ਹਰਵਿੰਦਰ ਸਿੰਘ, ਕਰਨ ਬੀਰ ਸਿੰਘ ਹਾਜ਼ਰ ਸਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ