Home ਫ਼ਤਹਿਗੜ੍ਹ ਸਾਹਿਬ ਮੀਨਾ ਗੁਪਤਾ ਦੀ ਆਤਮਿਕ ਸ਼ਾਂਤੀ ਲਈ ਗਰੁੜ ਪੁਰਾਣ ਦਾ ਭੋਗ 19 ਜੂਨ...

ਮੀਨਾ ਗੁਪਤਾ ਦੀ ਆਤਮਿਕ ਸ਼ਾਂਤੀ ਲਈ ਗਰੁੜ ਪੁਰਾਣ ਦਾ ਭੋਗ 19 ਜੂਨ ਨੂੰ

ਬੱਸੀ ਪਠਾਣਾਂ, ਉਦੇ : ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਦੇ ਮੈਂਬਰ ਤੇ ਸਮਾਜ ਸੇਵੀ ਅਮਿਤ ਜਿੰਦਲ ਦੇ ਮਾਤਾ, ਦੂਜਿੰਦਰ ਨਾਥ ਗੁਪਤਾ ਰਿਟਾਇਰਡ ਪ੍ਰਿੰਸੀਪਲ ਦੀ ਧਰਮਪਤਨੀ ਅਤੇ ਅਨਿਲ ਕੁਮਾਰ ਗੁਪਤਾ ਐਡਵੋਕੇਟ ਦੇ ਭਰਜਾਈ ਸ਼੍ਰੀਮਤੀ ਮੀਨਾ ਗੁਪਤਾ ਜੀ ਦਾ 7 ਜੂਨ ਦਿਨ ਸ਼ੁਕਰਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਗੁਪਤਾ ਪਰਿਵਾਰ ਨਾਲ ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਰਾਜਸੀ ਜਥੇਬੰਦੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ. ਸ਼੍ਰੀਮਤੀ ਮੀਨਾ ਗੁਪਤਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 19 ਜੂਨ ਦਿਨ ਬੁੱਧਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਸੰਤ ਸ਼੍ਰੀ ਨਾਮਦੇਵ ਮੰਦਰ ਬੱਸੀ ਪਠਾਣਾਂ ਵਿਖੇ ਪਵੇਗਾ।

LEAVE A REPLY

Please enter your comment!
Please enter your name here