ਉਦੇ ਧੀਮਾਨ, ਬੱਸੀ ਪਠਾਣਾ : ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋ ਕਥਾ ਵਾਚਕ ਸ਼੍ਰੀ ਵਿਮਲ ਕ੍ਰਿਸ਼ਨ ਮਹਾਰਾਜ ਜੀ ਦੀ ਅਗਵਾਈ ਹੇਠ ਸ੍ਰੀਮਦ ਭਾਗਵਤ ਕਥਾ ਦੇ ਸਬੰਧ ਵਿੱਚ ਕਲਸ਼ ਯਾਤਰਾ ਕੱਢੀ ਗਈ। ਕਲਸ਼ ਯਾਤਰਾ ਦੌਰਾਨ ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ.ਸਿਕੰਦਰ ਸਿੰਘ ਜੀ ਦੀ ਧਰਮਪਤਨੀ ਸਾਬਕਾ ਕੌਂਸਲਰ ਸ਼੍ਰੀਮਤੀ ਰੇਨੂੰ ਹੈਪੀ ਤੇ ਬੇਟੀ ਡਾ.ਮੂਸਮ ਕਪਿਲ ਵੱਲੋ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਗਈ। ਇਸ ਮੌਕੇ ਮਨੀਸ਼ ਸ਼ਰਮਾਂ, ਆਸ਼ੂ ਮੋਦਗਿਲ, ਰੂਬੀ, ਵਿਜੇ ਕੁਮਾਰ, ਉਦੇ ਧੀਮਾਨ ਵੱਲੋ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਰਾਧਾ ਰਾਣੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ।ਇਹ ਕਲਸ਼ ਯਾਤਰਾ ਸ਼੍ਰੀ ਰਾਧਾ ਮਾਧਵ ਮੰਦਰ ਤੋਂ ਸ਼ੁਰੂ ਹੋ ਮੋਟੇ ਵਾਲਾ ਚੌਕ, ਮੁਹੱਲਾ ਕਟਹਿਰਾ, ਮੇਨ ਬਾਜ਼ਾਰ ਤੂੰ ਹੁੰਦੀ ਹੋਈ ਕਥਾ ਸਥਾਨ ਅਗਰਵਾਲ ਧਰਮਸ਼ਾਲਾ ਵਿਖੇ ਸੰਪੰਨ ਹੋਈ। ਕਲਸ਼ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕਥਾ ਵਾਚਕ ਸ਼੍ਰੀ ਵਿਮਲ ਕ੍ਰਿਸ਼ਨ ਮਹਾਰਾਜ ਤੇ ਕਮੇਟੀ ਪ੍ਰਧਾਨ ਰਜਿੰਦਰ ਭਨੋਟ ਅਤੇ ਸਮਾਜ ਸੇਵੀ ਰਜਿੰਦਰ ਸ਼ਰਮਾਂ ਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਅਸ਼ਾ ਸ਼ਰਮਾਂ ਮੋਹਾਲੀ ਵੱਲੋ ਰਸਮੀ ਪੂਜਾ ਕੀਤੀ ਗਈ।ਕਲਸ਼ ਯਾਤਰਾ ਦੀ ਮਹੱਤਤਾ ਬਾਰੇ ਦੱਸਦਿਆਂ ਸ਼੍ਰੀ ਵਿਮਲ ਕ੍ਰਿਸ਼ਨ ਮਹਾਂਰਾਜ ਜੀ ਨੇ ਕਿਹਾ ਕਿ ਕਲਸ਼ ਦੇ ਅਗਲੇ ਹਿੱਸੇ ਵਿੱਚ ਦੇਵਤੇ ਨਿਵਾਸ ਕਰਦੇ ਹਨ ਅਤੇ ਦੂਜਾ ਇਹ ਸਾਡੇ ਮਨੁੱਖੀ ਦਿਮਾਗ ਦਾ ਪ੍ਰਤੀਕ ਵੀ ਹੈ ਜਿਸ ਵਿੱਚ ਅੰਮਿ੍ਤ ਦਾ ਸਰੋਵਰ ਮੌਜੂਦ ਹੈ। ਕਲਸ਼ ਯਾਤਰਾ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਸਾਨੂੰ ਆਪਣੇ ਮਨੁੱਖਾ ਸਰੀਰ ਵਿੱਚ ਬ੍ਹਮ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਇਹ ਸਾਡੇ ਜੀਵਨ ਦਾ ਮੂਲ ਉਦੇਸ਼ ਹੈ।ਕਲਸ਼ ਯਾਤਰਾ ਵਿੱਚ ਸੈਂਕੜੇ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਸਿਰ ‘ਤੇ ਕਲਸ਼ ਲੈ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਰਾਪਤ ਕੀਤਾ। ਇਸ ਯਾਤਰਾ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਮੂਹ ਸ਼ਰਧਾਲੂਆਂ ਲਈ ਪ੍ਰਸ਼ਾਦ ਦਾ ਵੀ ਪ੍ਰਬੰਧ ਕੀਤਾ ਗਿਆ। ਕਲਸ਼ ਯਾਤਰਾ ਦੇ ਅੰਤ ਵਿੱਚ ਸਮੂਹ ਸ਼ਰਧਾਲੂਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੋਹਿਤ ਝਜੀ, ਵਿਜੈ ਸ਼ਰਮਾ, ਸੁਰਿੰਦਰ ਕੁਮਾਰ ਰਿੰਕੂ, ਸੁਧੀਰ ਖੰਨਾ, ਸੰਜੂ ਸ਼ਰਮਾਂ, ਸਤਪਾਲ ਭਨੋਟ, ਨਰਵੀਰ ਧੀਮਾਨ ਜੋਨੀ,ਤਿਲਕ ਰਾਜ ਸ਼ਰਮਾ, ਸੁੰਦਰ ਲਾਲ,ਸੋਨੂੰ ਬਾਜਵਾ,ਪੰਡਿਤ ਕ੍ਰਿਸ਼ਨ ਗੋਪਾਲ ਮੋਦਗਿਲ,ਗੁਲਸ਼ਨ ਕੁਮਾਰ, ਰਾਜਨ ਭੱਲਾ, ਸੰਦੀਪ ਧੀਰ ਬਿੱਲਾ,ਹੀਨਾ, ਗੋਬਿੰਦ ਮੋਦਗਿਲ, ਸੰਜੂ ਸ਼ਰਮਾਂ, ਪ੍ਰਦੀਪ ਕੁਮਾਰ ਸੱਪਲ,ਵਿਕੀ ਸ਼ਰਮਾਂ,ਨੰਨੂ ਧੀਮਾਨ, ਜੱਸੀ ਧੀਮਾਨ, ਮਾਧਵ ਸ਼ਰਮਾ, ਪ੍ਰਥਮ ਧੀਮਾਨ, ਰਿਧਵ ਸ਼ਰਮਾਂ, ਵਿਸ਼ਵ ਗਾਬਾ,ਰਿਧਵ ਸੱਪਲ, ਵਿਕਰਾਂਤ, ਵਿਸ਼ਨੂੰ, ਤਮਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।
ਸ਼੍ਰੀਮਦ ਭਾਗਵਤ ਕਥਾ ਸਬੰਧੀ ਕੱਢੀ ਵਿਸ਼ਾਲ ਕਲਸ਼ ਯਾਤਰਾ
‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਤਾਜ਼ਾ ਤਾਰੀਨ
- ਸਾਰੀ ਦੁਨੀਆਂ ਨਿਰੰਕਾਰ ਦੀ ਰਚਨਾ ਹੈ- ਪੂਜਯ ਮਹਾਤਮਾ ਸ਼ਾਮ ਲਾਲ ਗਰਗ
- ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ
- ਪਿੰਡ ਮੁੱਲਾਂਪੁਰ ਦੀ ਪੰਚਾਇਤ ਦੇ ਨਵੇਂ ਚੁਣੇ ਮੈਂਬਰਾਂ ਨੇ ਪ੍ਰਸਿੱਧ ਅਸਥਾਨ ਡੇਰਾ ਪੁਸ਼ਪਾ ਨੰਦ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਲਿੱਤਾ
- ਸ਼੍ਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਮਹਿਮਾਨ ਤੇ ਕਲਾਕਾਰਾਂ ਦਾ ਕੀਤਾ ਵਿਸ਼ੇਸ਼ ਸਨਮਾਨ
- ਦੁਸਹਿਰਾ ਉਤਸਵ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ
- ਡਿਪਟੀ ਕਮਿਸ਼ਨਰ ਨੇ ਬੱਸੀ ਪਠਾਣਾਂ ਅਨਾਜ ਮੰਡੀ ਦਾ ਕੀਤਾ ਦੌਰਾ, ਝੌਨੇ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
- ਸ਼ਹਿਰ ਬੱਸੀ ਪਠਾਣਾਂ ਵਿੱਖੇ ਭਗਵਾਨ ਸ਼੍ਰੀ ਵਾਲਮੀਕਿ ਜੀ ਪ੍ਰਗਟ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ – ਰਾਜੀਵ ਕੁਮਾਰ ਵਾਲਮੀਕਿ
- 23ਵਾ ਰਾਸ਼ਨ ਵੰਡ ਸਮਾਰੋਹ ਮਹਾਸੰਘ ਵਲੋ ਕਰਵਾਇਆ ਗਿਆ
- ਭਜਨ ਸੰਧਿਆ ਕਰਦੇ ਹੋਏ ਭਗਤਜਨ
- ਮਹੰਤ ਸਿਕੰਦਰ ਸਿੰਘ ਜੀ ਡੇਰੇ ਦੀ ਸੇਵਾ ਦੇ ਨਾਲ-ਨਾਲ ਮੈਡੀਕਲ ਖੇਤਰ ਵਿੱਚ ਵੀ ਜਰੂਰਤਮੰਦਾਂ ਦੀ ਸੇਵਾ ਲਈ ਸਰਗਰਮ
- ਲਘੂ ਉਦਯੋਗ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਹੋਣ- ਗੋਗੀ, ਬਿੰਬਰਾ
- ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦੇ ਕਤਲ ਮਾਮਲੇ ‘ਚ ਬੱਬਰ ਖ਼ਾਲਸਾ ਮੁਖੀ ਸਮੇਤ 6 ‘ਤੇ ਚਾਰਜਸ਼ੀਟ
- ਮੁੰਬਈ ‘ਚ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ
- ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ: ਪੰਜਾਬ ਦੀ ਇੱਕ ਵਿਸੇਸ਼ ਮੀਟਿੰਗ ਹੋਈ
- ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਤਾਂ ਜੋ ਬੱਚੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਖੇਡਾਂ ਵਿੱਚ ਮੱਲਾਂ ਮਾਰਨ ਅਤੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨ- ਡਿਪਟੀ ਕਮਿਸ਼ਨਰ
- ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਮਰਿਆਦਾ ਵਿੱਚ ਰਹਿ ਕੇ ਜੀਵਨ ਜਿਉਣਾ ਚਾਹੀਦਾ- ਢੋਲੇਵਾਲ
- ਕਿਸ਼ੋਰੀ ਲਾਲ ਚੁੱਘ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਠਾਏ ਸਵਾਲ
- ਬੱਸੀ ਪਠਾਣਾਂ ਵਿੱਖੇ ਮਹਾਰਾਜਾ ਅਗਰਸੈਨ ਜੈਅੰਤੀ ਬੜੀ ਧੂਮ ਧਾਮ ਨਾਲ ਮਨਾਈ
- ਸ੍ਰੀ ਰਾਮ ਦੁਸਹਿਰਾ ਕਮੇਟੀ ਸਰਹਿੰਦ ਸ਼ਹਿਰ ਵਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ
- ਝੋਨੇ ਦੀ ਖਰੀਦ ਨਾ ਸ਼ੁਰੂ ਹੋਣ ਕਰਕੇ ਮੰਡੀਆਂ ਵਿੱਚ ਰੁਲ ਰਿਹਾ ਹੈ ਅੰਨਦਾਤਾ ਕਿਸਾਨ- ਡਾ. ਹਰਬੰਸ ਲਾਲ
- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਬਹੇੜ ਦੀ ਇਕਾਈ ਦਾ ਗਠਨ
- ਸਤਾ ਦੇ ਨਸ਼ੇ ਵਿੱਚ ਚੂਰ ਆਪ ਸਰਕਾਰ ਨੇ ਲੋਕਾਂ ਨਾਲ ਕੀਤੀ ਧੱਕੇਸ਼ਾਹੀ ਬਰਦਾਸ਼ਤ ਤੋ ਬਾਹਰ— ਕੁਲਦੀਪ ਸਿੰਘ ਸਿੱਧੂਪੁਰ
- ਭਗਵਾਨ ਸ੍ਰੀ ਰਾਮ ਦੇ ਦਰਸਾਏ ਮਾਰਗ ਤੇ ਚੱਲ ਕੇ ਬਿਹਤਰ ਸਮਾਜ ਸਿਰਜਿਆ ਜਾ ਸਕਦਾ ਹੈ : ਡਾ.ਸਿਕੰਦਰ ਸਿੰਘ
- 38ਵੀਂ ਵਾਰ ਅਸ਼ੌਕ ਧੀਮਾਨ ਬਣੇ ਧੀਮਾਨ ਬ੍ਰਾਹਮਣ ਸਭਾ ਦੇ ਪ੍ਰਧਾਨ
- ਰਾਮਾਇਣ ਦਾ ਇੱਕ ਇੱਕ ਪੰਨਾ ਸਿੱਖਿਆ ਨਾਲ ਭਰਿਆ ਪਿਆ- ਬਲਦੇਵ ਕ੍ਰਿਸ਼ਨ ਹਸੀਜਾ