ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਣ ਨਾਲ ਲੋਕਾਂ ਅੰਦਰ ਖੁਸ਼ੀ ਦੀ ਲਹਿਰ – ਕੁਲਦੀਪ ਸਿੰਘ ਸਿੱਧੂਪੁਰ

ਉਦੇ ਧੀਮਾਨ, ਬੱਸੀ ਪਠਾਣਾ : ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਫਤਹਿਗੜ ਸਾਹਿਬ ਦੇ ਸੇਵਾਦਾਰ ਕੁਲਦੀਪ ਸਿੰਘ ਸਿੱਧੂਪੁਰ ਨੇ ਕੀਤਾ । ਉੱਨਾਂ ਨੇ ਲੋਕਾਂ ਨੂੰ ਲੱਡੂ ਵੰਡ ਕੇ ਇਸਦੀ ਖੁਸੀ ਮਨਾਈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਦਿਲੋ ਧੰਨਵਾਦ ਕੀਤਾ । ਉੱਨਾਂ ਕਿਹਾ ਕਿ ਇਸ ਕਾਨੂੰਨ ਰਾਹੀਂ ਭਾਰਤ ਵਿੱਚ 31 ਦਸੰਬਰ 2014 ਤੋਂ ਪਹਿਲਾਂ ਦੂਜੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਨਾਗਰਿਕਤਾ ਮਿਲੇਗੀ। ਇਸ ਕਾਨੂੰਨ ਰਾਹੀਂ ਤਿੰਨ ਦੇਸ਼ਾਂ ਤੋਂ ਆਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲੇਗੀ। ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਬਿਨਾਂ ਦਸਤਾਵੇਜ਼ ਵਾਲੇ ਗੈਰ-ਮੁਸਲਿਮ ਲੋਕਾਂ ਨੂੰ ਨਾਗਰਿਕਤਾ ਮਿਲੇਗੀ।ਇਸ ਤੋਂ ਪਹਿਲਾਂ ਇੰਨਾਂ ਦੇਸ਼ਾਂ ਅੰਦਰ ਲੱਖਾਂ ਹਿੰਦੂਆਂ , ਸਿੱਖਾਂ ਆਦਿ ਵੱਖ ਵੱਖ ਧਰਮਾ ਦੇ ਲੋਕਾਂ ਤੇ ਜੋ ਅੱਤਿਆਚਾਰ ਹੋ ਰਹੇ ਸਨ । ਉੱਨਾਂ ਲੱਖਾਂ ਲੋਕਾਂ ਵਿੱਚ ਅੱਜ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ । ਉਹ ਹੁਣ ਬੇਝਿਜਕ ਭਾਰਤ ਦੀ ਨਾਗਰਿਕਤਾ ਨੂੰ ਹਾਸਲ ਕਰਨ ਸਕਣਗੇ।ਨਾਗਰਿਕਤਾ ਲੈਣ ਲਈ ਪੋਰਟਲ ‘ਤੇ ਅਪਲਾਈ ਕਰਨਾ ਹੋਵੇਗਾ। ਹੁਣ ਕੇਂਦਰ ਸਰਕਾਰ ਕੋਲ ਨਾਗਰਿਕਤਾ ਦੇਣ ਸਬੰਧੀ ਪੂਰਾ ਅਧਿਕਾਰ ਹੈ । ਪ੍ਰਧਾਨ ਮੰਤਰੀ ਜੀ ਹਮੇਸ਼ਾ ਹੀ ਲੋਕ ਭਲਾਈ ਲਈ ਵੱਡੇ ਵੱਡੇ ਫੈਸਲੇ ਲੈਣ ਵਾਲੇ ਦੇਸ਼ ਦੇ ਪਹਿਲੇ ਪੰਸੀਸਦਾ ਪ੍ਰਧਾਨ ਮੰਤਰੀ ਬਣੇ ਹਨ।ਇਸ ਮੋਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਕਿਹਾ ਕਿ ਇਸ ਕਾਨੂੰਨ ਰਾਹੀਂ ਹਿੰਦੂ, ਸਿੱਖ, ਜੈਨ, ਬੋਧ, ਈਸਾਈ, ਪਾਰਸੀ ਨੂੰ ਨਾਗਰਿਕਤਾ ਮਿਲੇਗੀ ਤੇ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਜੀ ਤੇ ਮਾਣ ਮਹਿਸੂਸ ਕਰ ਰਹੇ ਹਨ ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ