ਆਮ ਆਦਮੀ ਪਾਰਟੀ ਦੇ ਆਗੂ ਇੰਦਰਜੀਤ ਸਿੰਘ ਇੰਦਰੀ ਨੂੰ ਮੰਡੀ ਬੋਰਡ ਪੰਜਾਬ ਦਾ ਮੈਂਬਰ ਨਿਯੁਕਤ ਕੀਤਾਂ

ਉਦੇ ਧੀਮਾਨ, ਬੱਸੀ ਪਠਾਣਾਂ: ਪੰਜਾਬ ਸਰਕਾਰ ਨੇ ਕਿਸਾਨਾਂ, ਮੰਡੀਆਂ ਦੇ ਆੜਤੀਆਂ ਤੇ ਇਸ ਨਾਲ ਸੰਬੰਧਿਤ ਕੰਮ ਕਰਦਿਆਂ ਲੇਬਰਾਂ ਦੀਆਂ ਮੁਸ਼ਕਲਾਂ ਨੂੰ ਜਾਣੂ ਕਰਨ ਅਤੇ ਇਹਨਾਂ ਦੀਆਂ ਸਮੱਸਿਆ ਦਾ ਹੱਲ ਕੱਢਣ ਲਈ ਆਮ ਆਦਮੀ ਪਾਰਟੀ ਦੇ ਆਗੂ ਇੰਦਰਜੀਤ ਸਿੰਘ ਇੰਦਰੀ ਨੂੰ ਮੰਡੀ ਬੋਰਡ ਪੰਜਾਬ ਦਾ ਮੈਂਬਰ ਨਿਯੁਕਤ ਕੀਤਾਂ ਹੈ । ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਫਤਰ ਵੱਲ਼ੋਂ ਜਾਰੀ ਕੀਤੇ ਗਏ ਆਪਣੇ ਪੱਤਰ ਵਿੱਚ ਕਿਹਾ ਗਿਆ ਹੈ ਇਸ ਬੋਰਡ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ 10ਮੈਂਬਰ ਹੋਣਗੇ। ਇਸ ਸਬੰਧੀ ਸਰਦਾਰ ਇੰਦਰਜੀਤ ਸਿੰਘ ਇੰਦਰੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਹਲਕੇ ਦੇ ਵਿਧਾਇਕ ਸਰਦਾਰ ਰੁਪਿੰਦਰ ਸਿੰਘ ਹੈਪੀ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਮੇਰੇ ਵਰਗੇ ਇੱਕ ਛੋਟੇ ਜਿਹੇ ਵਰਕਰ ਨੂੰ ਇੱਕ ਅਹਿਮ ਮਹਿਕਮੇ ਮੰਡੀਕਰਨ ਬੋਰਡ ਪੰਜਾਬ ਦਾ ਮੈਂਬਰ ਬਣਾ ਕੇ ਜੋ ਮਾਣ ਬਖਸ਼ਿਆ ਹੈ। ਮੈਂ ਪੂਰਨ ਤੌਰ ਤੇ ਉਹਨਾਂ ਦਾ ਧੰਨਵਾਦੀ ਹਾਂ ਅਤੇ ਸਰਕਾਰ ਨੇ ਜੋ ਮੇਰੀ ਡਿਊਟੀ ਲਗਾਈ ਹੈ ਉਸ ਤੇ ਮੈਂ ਪੂਰਾ ਖਰਾ ਉਤਰਨ ਦਾ ਯਤਨ ਕਰਾਂਗਾ |

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ