ਕਥਾ ਦੇ ਦੂਜੇ ਦਿਨ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋ ਸ਼ਿਵ ਮੰਦਰ ਵਿੱਖੇ ਸਮੂਲੀਅਤ ਕੀਤੀ ਗਈ।

ਉਦੇ ਧੀਮਾਨ, ਬੱਸੀ ਪਠਾਣਾਂ: ਪ੍ਰਾਚੀਨ ਸ਼੍ਰੀ ਸ਼ਿਵ ਮੰਦਰ ਕਮੇਟੀ ਵੱਲੋਂ ਸ਼ਿਵ ਮੰਦਰ ਚੱਕਰੀ ਮੁਹੱਲਾ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਸ਼ਿਵ ਮਹਾਂਪੁਰਾਣ ਕਥਾ ਦੀ ਸ਼ੁਰੂਆਤ ਕੀਤੀ ਗਈ। ਕਥਾ ਦੇ ਦੂਜੇ ਦਿਨ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋ ਸ਼ਿਵ ਮੰਦਰ ਵਿੱਖੇ ਸਮੂਲੀਅਤ ਕੀਤੀ ਤੇ ਭਗਵਾਨ ਭੋਲੇ ਨਾਥ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਸ਼ਿਵ ਮੰਦਰ ਵਿੱਖੇ ਵਿਸ਼ੇਸ਼ ਤੌਰ ਤੇ ਪਹੁੰਚਣ ਤੇ ਪ੍ਰਾਚੀਨ ਸ਼੍ਰੀ ਸਿਵ ਮੰਦਰ ਕਮੇਟੀ ਵੱਲੋਂ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਦੇ ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ ਤੇ ਮੀਤ ਪ੍ਰਧਾਨ ਹਮਿੰਦਰ ਦਲਾਲ ਨੇ ਕਿਹਾ ਕਿ ਭਗਵਾਨ ਸ਼ਿਵ ਦੀ ਮਹਿਮਾ ਅਪਾਰ ਹੈ,ਜੋ ਵੀ ਸੱਚੇ ਮਨ ਨਾਲ ਸ਼ਿਵ ਸ਼ੰਕਰ ਦੀ ਅਰਾਧਨਾ ਕਰਦਾ ਹੈ, ਉਸਦਾ ਹਮੇਸ਼ ਹੀ ਕਲਿਆਣ ਹੁੰਦਾ ਹੈ। ਇਸ ਮੌਕੇ ਗੋਪਾਲ ਕ੍ਰਿਸ਼ਨ ਭੱਲਾ, ਪਵਨ ਸ਼ਰਮਾ,ਸਤੀਸ਼ ਸ਼ਰਮਾਂ ਭੋਲਾ, ਰਵਿੰਦਰ ਸ਼ਰਮਾਂ ਟੀਨੂੰ,ਜਤਿੰਦਰ ਸ਼ਰਮਾਂ ਹਨੀ,ਰਾਮ ਮਾਸਰਾ,ਸੁੰਦਰ ਲਾਲ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ