ਕੇਜਰੀਵਾਲ ਜੇਕਰ ਸੱਚਾ ਹੈ ਤਾਂ ਈਡੀ ਸਾਹਮਣੇ ਪੇਸ਼ ਹੋਵੇ- ਕੁਲਦੀਪ ਸਿੰਘ ਸਿੱਧੂਪੁਰ

ਬੱਸੀ ਪਠਾਣਾ: ਭਾਰਤੀਯ ਜਨਤਾ ਪਾਰਟੀ ਲ਼ੋਕ ਸਭਾ ਹਲਕਾ ਸ੍ਰੀ ਫ਼ਤਹਿਗੜ ਸਾਹਿਬ ਦੇ ਮੁੱਖ ਸੇਵਾਦਾਰ ਤੇ ਭਾਜਪਾ ਸੂਬਾ ਐਸੀ ਮੋਰਚਾ ਦੇ ਸੂਬਾ ਸਪੋਕਸਪਰਸਨ(ਬੁਲਾਰਾ) ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਟੀਮ ਵਲੋਂ ਹਰ ਵੇਲੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਹੋਈਆਂ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਅੰਦਰ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਹੋਈ ਹੈ। ਲਗਾਤਾਰ ਤੀਜੀ ਵਾਰ ਭਾਜਪਾ ਨੇ ਮੇਅਰ ਦੀ ਚੋਣ ਜਿੱਤੀ ਹੈ। ਉਸੇ ਸੰਬੰਧ ਵਿੱਚ ਅੱਜ ਚਾੜੂ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੇ ਆਪਣੀ ਥੋੜੀ ਬਹੁਤ ਟੀਮ ਸਮੇਤ ਚੰਡੀਗੜ੍ਹ ਵਿੱਖੇ ਧਰਨਾ ਪ੍ਰਦਰਸ਼ਨ ਕੀਤਾ ਜੋ ਕਿ ਬਿਲਕੁਲ ਬੇਫਜੂਲ ਹੈ। ਇਸਦਾ ਕੋਈ ਆਧਾਰ ਨਹੀਂ ਹੈ। ਹਮੇਸ਼ਾ ਝੂਠ ਦਾ ਸਹਾਰਾ ਲੈਣ ਵਾਲੀ ਚਾੜੂ ਸਰਕਾਰ ਪੰਜਾਬ ਅੰਦਰ ਫਲੋਪ ਹੋ ਚੁੱਕੀ ਹੈ। ਹੁਣ ਧੱਕੇ ਦੇ ਨਾਮ ਤੇ ਡਰਾਮਾ ਕਰਕੇ ਬੀਜੇਪੀ ਨੂੰ ਮਾੜਾ ਕਹਿ ਰਹੀ ਹੈ। ਸਿੱਧੂਪੁਰ ਨੇ ਕਿਹਾ ਕਿ 5ਵੇਂ ਸਮੰਨ ਤੋਂ ਬਾਅਦ ਕੇਜਰੀਵਾਲ ਕਿਉਂ ਈਡੀ ਕੋਲ ਪੇਸ਼ ਨਹੀਂ ਹੋਏ। ਇਸਦਾ ਮਤਲਬ ਦਾਲ ਵਿੱਚ ਕੁੱਝ ਕਾਲਾ ਹੈ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ