ਬੱਚਿਆਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਜਾਵੇ- ਸਿੰਘ ਸਾਹਿਬ ਰਘੁਵੀਰ ਸਿੰਘ

ਸਰਹਿੰਦ, ਥਾਪਰ: ਡੇਰਾ ਬਾਬਾ ਪੁਸ਼ਪਾਨੰਦ ਮੁੱਲਾਂਪੁਰ ਉਦਾਸੀਨ ਸੰਪਰਦਾਇ ਵਿਖੇ ਪੂਰੇ ਵਿਸ਼ਵ ਦੀ ਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭੇ ਗਏ ਹਨ। ਅੱਜ ਡੇਰੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਰਘੁਵੀਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ। ਸੰਗਤਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਅੱਜ ਵਿਸ਼ਵ ਵਿੱਚ ਜੋ ਹਾਲਾਤ ਬਣੇ ਹੋਏ ਹਨ ਉਸ ਲਈ ਇਹ ਜਰੂਰੀ ਹੈ ਕਿ ਵਾਹਿਗੁਰੂ ਨਾਮ ਦਾ ਵੱਧ ਤੋਂ ਵੱਧ ਜਾਪ ਕਰੀਏ ਅਤੇ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੀਏ। ਉਹਨਾਂ ਬਾਣੀ ਅਤੇ ਬਾਣੇ ਦੇ ਪਹਿਰੇਦਾਰ ਬਣਨ ਦੀ ਅਪੀਲ ਕੀਤੀ। ਇਸ ਮੌਕੇ ਮਹੰਤ ਪ੍ਰਤਾਪ ਦਾਸ ਅੰਮ੍ਰਿਤਸਰ, ਸੰਤ ਸੁਖਵੀਰ ਦਾਸ ਧਮੋਟ, ਅਵਤਾਰ ਸਿੰਘ ਸਰਪੰਚ, ਨਰਿੰਦਰ ਸਿੰਘ ਸਾਬਕਾ ਸਰਪੰਚ , ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ, ਪਰਵਿੰਦਰ ਸਿੰਘ, ਮਨਿੰਦਰ ਸਿੱਧੂ, ਕੁਲਦੀਪ ਚਾਹਲ, ਜਸਦੇਵ ਸਿੰਘ, ਤਰਲੋਚਨ ਸਿੰਘ, ਮਨਵੀਰ ਸਿੰਘ, ਕਰਤਾਰ ਸਿੰਘ, ਹਰਜੀਤ ਸਿੰਘ, ਜਗਦੀਸ਼ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *