
ਸਰਹਿੰਦ (ਥਾਪਰ)- ਫਿਜਿਓਥਰੈਪੀ ਵਿਧੀ ਨਾਲ ਅਸੀਂ ਬੀਮਾਰੀਆਂ ਤੋਂ ਬਚ ਸਕਦੇ ਹਾਂ। ਇਹ ਗੱਲ ਡਾ. ਪੰਕਜਪ੍ਰੀਤ ਸਿੰਘ ਅਤੇ ਡੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਡਾ. ਸੁਪ੍ਰੀਤ ਬਿੰਦਰਾ ਐਚ ਓ ਡੀ ਨੇ ਮਰੀਜ਼ਾਂ ਦਾ ਚੈੱਕਅਪ ਕਰਦਿਆਂ ਕਹੀ। ਉਹਨਾਂ ਕਿਹਾ ਕਿ ਅੱਜ ਫਿਜਿਓਥਰੈਪੀ ਇੱਕ ਲਾਹੇਵੰਦ ਵਿਧੀ ਸਾਬਿਤ ਹੋ ਰਹੀ ਹੈ ਤੇ ਲੋਕਾਂ ਦਾ ਇਸ ਵੱਲ ਝੁਕਾਅ ਹੋ ਰਿਹਾ ਹੈ। ਵੱਧ ਮਾਤਰਾ ਵਿੱਚ ਦਵਾਈਆਂ ਦੇ ਸੇਵਨ ਨਾਲ ਸਾਨੂੰ ਹੋਰ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਇਕ ਸਰਲ ਤੇ ਪ੍ਰਭਾਵਸ਼ਾਲੀ ਵਿਧੀ ਹੈ। ਅੱਜ ਯੂਨੀਵਰਸਿਟੀ ਵਿੱਚ ਫਿਜਿਓਥਰੈਪੀ ਵਿਭਾਗ ਵਿੱਚ ਰੋਜ਼ਾਨਾ ਦੀ ਓ.ਪੀ. ਡੀ 200 ਤੋਂ ਵੱਧ ਹੋ ਚੁੱਕੀ ਹੈ। ਫਿਜਿਓਥਰੈਪੀ ਦੇ ਨਾਲ਼ ਨਾਲ਼ ਯੋਗ ਕਸਰਤ ਦੀਆਂ ਗਤੀਵਿਧੀਆਂ ਕਰਵਾ ਕੇ ਲੋਕਾਂ ਨੂੰ ਤੰਦਰੁਸਤ ਕੀਤਾ ਜਾ ਰਿਹਾ ਹੈ।
