ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਸ. ਕੁਲਜੀਤ ਸਿੰਘ ਨਾਗਰਾ ਵੱਲੋਂ ਚੋਣ ਪ੍ਰਚਾਰ ਤੇ ਲੋਕਾਂ ਨੂੰ ਅਪੀਲ

ਸਾਬਕਾ ਵਿਧਾਇਕ ਨਾਗਰਾ ਨੇ ਸਰਕਾਰ ਦੀ ਨਾਕਾਮੀਆਂ ਉਤੇ ਸਵਾਲ ਖੜ੍ਹੇ ਕਰਦੇ ਹੋਏ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ

—ਲੋਕ ਮੌਜੂਦਾ ਸਰਕਾਰ ਦੇ ਝੂਠੇ ਵਾਅਦੇ ਸਮਝ ਚੁੱਕੇ ਹਨ: ਨਾਗਰਾ

ਫ਼ਤਿਹਗੜ੍ਹ ਸਾਹਿਬ,10 ਦਸੰਬਰ (ਰੂਪ ਨਰੇਸ਼):

ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜਿਲ੍ਹਾ ਜੋਨ ਚਨਾਰਥਲ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਚਨਾਰਥਲ ਕਲਾਂ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਬਲਾਕ ਸੰਮਤੀ ਜੋਨ ਮੂਲੇਪੁਰ ਤੋਂ ਧਰਮਿੰਦਰ ਸਿੰਘ ਗੋਰਖਾ, ਹੱਲੋਤਾਲੀ ਜੋਨ ਤੋਂ ਜਨਕ ਰਾਣੀ, ਬਾਲਪੁਰ ਜੋਨ ਤੋਂ ਰਾਜਿੰਦਰ ਕੌਰ ਸਰਾਣਾ,ਭਮਾਰਸੀ ਬੁਲੰਦ ਜੋਨ ਤੋਂ ਕਮਲਜੀਤ ਕੌਰ ਭੱਲਮਾਜਰਾ, ਰੁੜਕੀ ਜੋਨ ਤੋਂ ਅਰਸ਼ਦੀਪ ਸਿੰਘ ਰੁੜਕੀ ਦੇ ਹੱਕ ਵਿੱਚ ਪਿੰਡ ਕੋਟਲਾ ਜੱਟਾ, ਜਖਵਾਲੀ, ਧਤੌਦਾ, ਬਾਲਪੁਰ, ਭੱਲਮਾਜਰਾ, ਸੁਹਾਗਹੇੜੀ, ਰੁੜਕੀ ਆਦਿ ਪਿੰਡਾਂ 'ਚ ਚੋਣ ਮੀਟਿੰਗਾਂ ਕਰਦਿਆਂ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਸ:ਨਾਗਰਾ ਨੇ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਜੋ ਵਾਅਦੇ ਕੀਤੇ ਸਨ, ਉਹ ਕਾਗਜ਼ਾਂ ‘ਤੇ ਹੀ ਰਹਿ ਗਏ ਹਨ, ਨਤੀਜੇ ਵਜੋਂ ਅੱਜ ਵੀ ਹਜ਼ਾਰਾਂ ਨੌਜਵਾਨ ਬੇਰੁਜ਼ਗਾਰ ਭਟਕ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਿਸਾਨਾਂ ਨਾਲ ਵਾਅਦੇ ਕਰਕੇ ਸੱਤਾ ‘ਚ ਆਈ ਸਰਕਾਰ ਨੇ ਕਿਸਾਨਾਂ ਲਈ ਕੋਈ ਨਵੀਂ ਨੀਤੀ ਨਹੀਂ ਬਣਾਈ, ਨਾ ਹੀ ਖਰਾਬ ਫ਼ਸਲਾਂ ਦਾ ਯੋਗ ਮੁਆਵਜ਼ਾ ਦਿੱਤਾ। ਗੰਨਾਂ ਅਤੇ ਧਾਨ ਦੇ ਭੁਗਤਾਨਾਂ ਵਿੱਚ ਲੰਮੀਆਂ ਦੇਰੀਆਂ ਕਾਰਨ ਕਿਸਾਨ ਆਰਥਿਕ ਤੌਰ ‘ਤੇ ਪੀੜਤ ਹਨ। ਸ:ਨਾਗਰਾ ਨੇ ਕਿਹਾ ਕਿ ਪੰਜਾਬ ਦੀ ਖਜ਼ਾਨੇ ਦੀ ਹਾਲਤ ਇਸ ਕਦਰ ਖਰਾਬ ਕਰ ਦਿੱਤੀ ਗਈ ਹੈ ਕਿ ਵਿਕਾਸ ਕਾਰਜ ਤਾਂ ਦੂਰ, ਸਰਕਾਰ ਰੋਜ਼ਾਨਾ ਦੇ ਖਰਚੇ ਵੀ ਮੁਸ਼ਕਿਲ ਨਾਲ ਪੂਰੇ ਕਰ ਰਹੀ ਹੈ। ਸ:ਨਾਗਰਾ ਨੇ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਖਸਤਾਹਾਲ ਹਨ, ਅਤੇ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੀਆਂ ਸਮਾਜਿਕ ਯੋਜਨਾਵਾਂ ‘ਚ ਵੀ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਦੇ ਦਾਅਵੇ ਸਿਰਫ਼ ਮੇਹਿੰਗੀ ਇਸ਼ਤਿਹਾਰਬਾਜ਼ੀ ਅਤੇ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਹਨ, ਜਦੋਂਕਿ ਹਕੀਕਤ ਵਿੱਚ ਪਿੰਡਾਂ ਦੀ ਤਰੱਕੀ ਬਿਲਕੁਲ ਰੁਕ ਚੁੱਕੀ ਹੈ। ਸ:ਨਾਗਰਾ ਨੇ ਕਿਹਾ ਕਿ ਲੋਕ ਹੁਣ ਸਚਾਈ ਨੂੰ ਸਮਝ ਚੁੱਕੇ ਹਨ ਅਤੇ ਮੌਜੂਦਾ ਹਕੂਮਤ ਦੇ ਝੂਠੇ ਵਾਅਦੇ ਦੀਆਂ ਅੱਖਾਂ ਖੋਲ੍ਹਣ ਲਈ ਕਾਫ਼ੀ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਪੰਜਾਬ ਦੇ ਭਲੇ, ਵਿਕਾਸ ਅਤੇ ਇਮਾਨਦਾਰ ਨੁਮਾਇੰਦਗੀ ਲਈ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਕਾਮਯਾਬ ਕਰਵਾਉਣ।ਇਸ ਮੌਕੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ,ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਬਾਗੜੀਆਂ, ਸਾਬਕਾ ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖੀ, ਸੁਖਵਿੰਦਰ ਸਿੰਘ ਕਾਲਾ,ਮਨਪ੍ਰੀਤ ਸਿੰਘ ਮਨੀ, ਰਣਜੀਤ ਸਿੰਘ ਰਾਜੂ, ਅਵਤਾਰ ਸਿੰਘ ਫੌਂਜੀ,ਨਰਿੰਦਰ ਸਿੰਘ ਨਿੰਦੀ, ਗੁਰਜੀਤ ਸਿੰਘ ਕਾਲਾ, ਰਣਬੀਰ ਸਿੰਘ ਹੈਪੀ, ਗੁਰਵੀਰ ਸਿੰਘ ਰੁੜਕੀ, ਸੰਜੂ ਰੁੜਕੀ, ਲਖਵਿੰਦਰ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਬਾਲਪੁਰ, ਕਰਮਜੀਤ ਸਿੰਘ ਸੁਹਾਗਹੇੜੀ,ਸ਼ਿੰਦਰਪਾਲ ਸਿੰਘ, ਇੰਦਰਪਾਲ ਸਿੰਘ, ਗੁਰਸੇਵਕ ਸਿੰਘ, ਹਰਿੰਦਰ ਸਿੰਘ ਮੂਲੇਪੁਰ,ਅਮਰੀਕ ਸਿੰਘ ਨਲੀਨਾ,ਬਹਾਦਰ ਸਿੰਘ, ਲਖਵਿੰਦਰ ਸਿੰਘ,ਸਵਰਨਦੀਪ ਸਿੰਘ,ਪਰਵਿੰਦਰ ਸਿੰਘ ਗੋਲੂੰ, ਸੁਰਮੁੱਖ ਸਿੰਘ,ਮੇਗਰਾਜ ਤੇ ਕਾਂਗਰਸ ਪਾਰਟੀ ਦੇ ਆਗੂ ਤੇ ਪਿੰਡਾਂ ਦੇ ਪਤਵੰਤੇ ਸੱਜਣ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *