
ਮਹੰਤ ਡਾਕਟਰ ਸਿੰਕਦਰ ਸਿੰਘ ਦੇ ਭੋਗ ਤੇ ਵਿਸ਼ੇਸ਼
ਡੇਰਾ ਬਾਬਾ ਬੁੱਧ ਦਾਸ ਦੇ ਗੱਦੀ ਨਸੀਨ ਡਾਕਟਰ ਸਿਕੰਦਰ ਸਿੰਘ ਜੋ ਕਿ ਇਕ ਧਾਰਮਿਕ ਖਿਆਲਾਂ ਦੇ ਇਨਸਾਨ ਸਨ ਜਿਨਾਂ ਦਾ ਜਨਮ ਇਕ ਸੁਤੰਤਰਤਾ ਸੰਗਰਾਮੀ ਡਾ. ਵੇਦ ਪ੍ਰਕਾਸ਼ ਦੇ ਘਰ ਬੱਸੀ ਪਠਾਣਾ ਵਿੱਚ ਹੋਇਆ। ਉਸ ਤੋ ਬਾਅਦ ਉਹਨਾਂ ਦਾ ਵਿਆਹ ਰੇਨੂੰ ਹੈਪੀ ਜੋ ਕਿ ਇਕ ਨੇਕ ਦਿਲ ਇਨਸਾਨ ਹਨ ਨਾਲ ਹੋਇਆ। ਸਟੇਟ ਐਵਾਰਡੀ ਨੌਰੰਗ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਡਾ. ਅਫਤਾਬ ਸਿੰਘ ਅਤੇ ਪੁੱਤਰੀ ਡਾ. ਮੌਸਮ ਪੇਸ਼ੇ ਵਜੋ ਇਕ ਬਹੁਤ ਵੱਧੀਆ ਡਾਕਟਰ ਹਨ ਜਿਨਾਂ ਨੇ ਪੂਰੇ ਇਲਾਕੇ ਵਿੱਚ ਉਹਨਾਂ ਦਾ ਨਾਮ ਚਮਕਾਇਆ ਹੈ। ਮਹੰਤ ਡਾਕਟਰ ਸਿਕੰਦਰ ਸਿੰਘ ਇਕ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ। ਉਹ ਹਰ ਸਾਲ ਇੱਕ ਭਾਦੋਂ ਨੂੰ ਡੇਰਾ ਬਾਬਾ ਬੁੱਧ ਦਾਸ ਵਿਖੇ ਪਰਿਵਾਰ ਅਤੇ ਸੰਗਤ ਨਾਲ ਮਿਲਕੇ ਬਹੁਤ ਵੱਡਾ ਧਾਰਮਿਕ ਸਮਾਗਮ ਕਰਾਉਂਦੇ ਸਨ ਜਿਸ ਵਿੱਚ ਪੂਰੇ ਦੇਸ਼ ਵਿਦੇਸ਼ ਦੀ ਸੰਗਤ ਅਤੇ ਸਾਧੂ ਆਉਂਦੇ ਹਨ ਉਹਨਾਂ ਦੀ ਤਨੋ ਮਨੋ ਪੂਰੀ ਸੇਵਾ ਕਰਦੇ ਸਨ। ਉਸ ਮਿੱਠ ਬੋਲੜੇ ਸੁਭਾਅ ਦੇ ਮਾਲਕ ਜਿਸ ਵਿੱਚ ਫੁੱਲਾਂ ਵਰਗੀ ਖੂਬਸੂਰਤੀ, ਰੁੱਖਾ ਵਰਗਾ ਜੇਰਾ, ਪਾਣੀਆਂ ਵਰਗੀ ਪਵਿਤਰਤਾ, ਪੌਣ ਵਰਗੀ ਰਵਾਨਗੀ, ਧਰਤੀ ਵਰਗੀ ਸਹਿਣਸੀਲਤਾ ਝਲਕਦੀ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਆਪਣੇ ਲਈ ਨਹੀਂ ਸਗੋਂ ਗਰੀਬਾਂ ਅਤੇ ਲੋੜਵੰਦਾਂ ਦੇ ਲੇਖੇ ਲਾਈ। ਉਹ 24 ਘੰਟੇ ਗਰੀਬਾਂ ਅਤੇ ਲੋੜਵੰਦਾਂ ਲਈ ਸੇਵਾ ਕਰਨ ਲਈ ਤੱਤਪਰ ਰਹਿੰਦੇ ਸਨ, ਪਹਿਲਾਂ ਦਿਨ ਵਿੱਚ ਬੱਸੀ ਪਠਾਣਾ ਅਤੇ ਰਾਤ ਨੂੰ ਚੰਡੀਗੜ੍ਹ ਵਿੱਚ ਮਰੀਜ਼ਾਂ ਦੀ ਸੇਵਾ ਕਰਦੇ ਸਨ ਪਰ ਭਾਵੀ ਨੂੰ ਕੁਝ ਹੋਰ ਮਨਜੂਰ ਸੀ ਅਚਾਨਕ ਉਹਨਾਂ ਦਾ ਸਰੀਰ ਵੱਧ ਸਮਾਂ ਮਰੀਜਾਂ ਨੂੰ ਦੇਣ ਦੇ ਕਾਰਨ ਡਾਊਨ ਹੋ ਗਿਆ। ਪਰਿਵਾਰ ਨੇ ਮਹੰਤ ਡਾ. ਸਿੰਕਦਰ ਸਿੰਘ ਜੀ ਨੂੰ ਬਚਾਉਣ ਖਾਤਰ ਉਹਨਾਂ ਦਾ ਵੱਡੇ ਵੱਡੇ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਗਿਆ ਪਰ ਪਰਿਵਾਰ ਵਲੋਂ ਬਹੁਤ ਸੇਵਾ ਕਰਨ ਤੋ ਬਾਅਦ ਵੀ ਰਿਕਵਰੀ ਨਹੀ ਹੋ ਸਕੀ ਤੇ ਮਿਤੀ 1 ਦਸੰਬਰ 2025 ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਜਦੋਂ ਪਰਿਵਾਰ ਮਿੱਤਰਾਂ ਦੋਸਤਾਂ ਅਤੇ ਰਿਸਤੇਦਾਰਾਂ ਨੂੰ ਇਹ ਦੁੱਖਦਾਈ ਖੱਬਰ ਦਾ ਪਤਾ ਚੱਲਿਆ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪੂਰੇ ਬੱਸੀ ਪਠਾਨਾਂ ਸਹਿਰ ਅਤੇ ਪਿੰਡਾ ਵਿੱਚ ਮਾਤਮ ਛਾ ਗਿਆ। ਉਸ ਧਾਰਮਿਕ ਖਿਆਲਾਂ ਦੀ ਸਖਸੀਅਤ ਦੀ ਆਤਮਿਕ ਸਾਂਤੀ ਲਈ ਰਖਵਾਏ ਗਏ ਪਾਠ ਦਾ ਭੋਗ ਅਤੇ ਅਤਿਮ ਅਰਦਾਸ ਮਿਤੀ 11 ਦਸੰਬਰ 2025 ਨੂੰ ਦੁਪਹਿਰ 12.00 ਵਜੇ ਤੋ 2.00 ਵਜੇ ਤੱਕ ਸ੍ਰੀ ਬ੍ਰਹਮ ਘਾਟ ਮੰਦਿਰ ਨੇੜੇ ਊਸ਼ਾ ਮਾਤਾ ਮੰਦਰ ਮੇਨ ਰੋਡ ਬੱਸੀ ਪਠਾਨਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਹੋਵੇਗੀ। ਸੋ ਆਪ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ।
ਵਲੋ: ਸਟੇਟ ਐਵਾਰਡੀ ਨੌਰੰਗ ਸਿੰਘ ਖਰੋਡ ਪ੍ਰਧਾਨ ਸਟੇਟ ਐਵਾਰਡੀ ਐਸੋਸੀਏਸਨ ਪੰਜਾਬ
——————————
This news is auto published from an agency/source and may be published as received.
