
ਕਿਹਾ, 'ਸਰਦਾਰ ਜੀ ਹੱਥ ਖੜ੍ਹੇ ਕਰ ਕੇ ਨਾਅਰਾ ਲਗਾਓ, 12 ਵਜ ਗਏ ਸਰਦਾਰ ਜੀ'
ਉੱਤਰਾਖੰਡ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਉੱਤਰਾਖੰਡ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨੇ ਇਕ ਰੋਸ ਪ੍ਰਦਰਸ਼ਨ ਵਿੱਚ ਸਿੱਖਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਕਹਿ ਰਿਹਾ ਹੈ ਕਿ ਸਰਦਾਰ ਜੀ ਹੱਥ ਖੜ੍ਹੇ ਕਰ ਕੇ ਨਾਅਰਾ ਲਗਾਓ, 12 ਵਜ ਗਏ ਸਰਦਾਰ ਜੀ, 12 ਵਜ ਗਏ ਸਰਦਾਰ ਜੀ। ਹਰਕ ਸਿੰਘ ਰਾਵਤ ਦੇ ਬਿਆਨ 12 ਵਜ ਗਏ ਸਰਦਾਰ ਜੀ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਨੂੰ ਘੇਰਿਆ ਹੈ। ਭਾਜਪਾ ਨੇ ਟਵੀਟ ਵਿੱਚ ਲਿਖਿਆ ਹੈ ਕਿ ਇਹ ਕਾਂਗਰਸ ਪਾਰਟੀ ਦੀ ਇੱਕ ਆਦਤ ਬਣਦੀ ਜਾ ਰਹੀ ਹੈ, ਅਤੇ ਹਰਕ ਸਿੰਘ ਰਾਵਤ ਦਾ ਬਿਆਨ ਇਸੇ ਤਰ੍ਹਾਂ ਦਾ ਤਾਜ਼ਾ ਹੈ, ਜੋ ਸਿੱਖ ਭਾਈਚਾਰੇ ਦੀ ਬਹਾਦਰੀ ਅਤੇ ਕੁਰਬਾਨੀ ਦਾ ਅਪਮਾਨ ਕਰਦਾ ਹੈ। ਭਾਜਪਾ ਨੇ ਲਿਖਿਆ ਹੈ ਕਿ ਕੌਮ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਭਿਆਨਕ ਕਤਲੇਆਮ ਦੇ ਕਾਲੇ ਪਰਛਾਵੇਂ ਨੂੰ ਨਹੀਂ ਭੁੱਲੀ ਹੈ, ਅਤੇ ਅੱਜ ਦੇ ਬਿਆਨ ਸਾਨੂੰ ਉਸ ਦਰਦਨਾਕ ਇਤਿਹਾਸ ਦੀ ਯਾਦ ਦਿਵਾਉਂਦੇ ਹਨ ਅਤੇ ਕਿਵੇਂ ਕਾਂਗਰਸ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੁਚਲਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਭਾਜਪਾ ਨੇ ਲਿਖਿਆ ਹੈ ਕਿ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਮਾਜ ਨੂੰ ਇਕਜੁੱਟ ਕਰਦੀਆਂ ਹਨ, ਸਾਨੂੰ ਮਾਣ, ਸਤਿਕਾਰ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਸਿਖਾਉਂਦੀਆਂ ਹਨ – ਨਾ ਸਿਰਫ਼ ਸਿੱਖ ਭਾਈਚਾਰਾ, ਸਗੋਂ ਪੂਰਾ ਦੇਸ਼ ਇਨ੍ਹਾਂ ਪਵਿੱਤਰ ਕਦਰਾਂ-ਕੀਮਤਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਜ਼ਰੂਰ ਲੋਕਤੰਤਰੀ ਜਵਾਬ ਦੇਵੇਗਾ। ਉੱਤਰਾਖੰਡ 'ਚ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵੱਲੋਂ ਸਿੱਖਾਂ ਦਾ ਮਜ਼ਾਕ ਉਡਾਉਣ ਦੇ ਮਾਮਲੇ 'ਤੇ MP ਮਾਲਵਿੰਦਰ ਕੰਗ ਨੇ ਕਿਹਾ ਕਿ ਹਰਕ ਸਿੰਘ ਰਾਵਤ ਕੋਈ ਆਮ ਸਧਾਰਣ ਲੀਡਰ ਨਹੀਂ ਹੈ। ਇਹ ਉਤਰਾਖੰਡ ’ਚ ਕਾਂਗਰਸ ਦਾ ਬਹੁਤ ਸੀਨੀਅਰ ਆਗੂ ਹੈ ਅਤੇ ਮੰਤਰੀ ਵੀ ਰਿਹਾ ਹੈ। ਇਸ ਨੇ ਇੱਕ ਰੈਲੀ ਵਿੱਚ ਇੱਕ ਸਿੱਖ ਨੂੰ ਦੇਖ ਕੇ 12 ਵੱਜ ਗਏ ਕਹਿ ਕੇ ਮਜ਼ਾਕ ਉਡਾਇਆ ਹੈ। ਹਰਕ ਸਿੰਘ ਰਾਵਤ ਨੂੰ 12 ਵਜੇ ਦਾ ਇਤਿਹਾਸ ਨਹੀਂ ਪਤਾ। ਰਾਵਤ ਜੀ ਪਹਿਲਾਂ 12 ਵਜੇ ਦਾ ਇਤਿਹਾਸ ਸੁਣੋ ਤੇ ਪੜ੍ਹੋ। ਜਦੋਂ ਇਸ ਦੇਸ਼ ਦੀਆਂ ਧੀਆਂ-ਭੈਣਾਂ ਨੂੰ ਅਬਦਾਲੀ ਚੁੱਕ ਕੇ ਲੈ ਜਾਂਦਾ ਸੀ ਅਤੇ ਕਾਬੁਲ ਦੇ ਬਜ਼ਾਰਾਂ ਵਿਚ ਵੇਚਦਾ ਸੀ। ਉਸ ਸਮੇਂ ਦੌਰਾਨ ਸਿੱਖਾਂ ਨੇ ਲਾਮਬੰਦ ਹੋਣ ਦਾ 12 ਵਜੇ ਮਿੱਥ ਕੇ ਸਮਾਂ ਰੱਖਿਆ ਸੀ। ਉਹ ਅਬਦਾਲੀ ਦੇ ਚੁੰਗਲ ’ਚੋਂ ਧੀਆਂ-ਭੈਣਾਂ ਨੂੰ ਬਚਾ ਕੇ ਲਿਆਉਂਦੇ ਸਨ। ਕਾਂਗਰਸ ਦੇ ਮਨ ਵਿਚ ਸਿੱਖਾਂ ਨੂੰ ਲੈ ਕੇ ਬਹੁਤ ਬੇਇਮਾਨੀ ਹੈ। ਇਸ ਦਾ ਪ੍ਰਗਟਾਵਾ ਹਰਕ ਸਿੰਘ ਰਾਵਤ ਵਰਗੇ ਲੋਕ ਕਰਦੇ ਰਹਿੰਦੇ ਹਨ। ਮਾਲਵਿੰਦਰ ਕੰਗ ਨੇ ਕਿਹਾ ਕਿ ਦਿੱਲੀ ਵਿਚ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਾਂਗਰਸ ਪਾਰਟੀ ਨੇ ਕਈ ਦਹਾਕਿਆਂ ਤੱਕ ਵੱਡੇ-ਵੱਡੇ ਅਹੁਦੇ ਦੇ ਕੇ ਨਿਵਾਜਿਆ। ਇਹ ਸਿੱਖਾਂ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਹੈ। ਉਨ੍ਹਾਂ ਕਿਹਾ ਕਿ ਰਾਵਤ ਜੀ 12 ਵਜੇ ਦਾ ਇਤਿਹਾਸ ਪੜ੍ਹੋ। ਜੇ 12 ਨਾ ਵਜਦੇ ਸਿੱਖਾਂ ਦੇ ਤਾਂ ਇਸ ਦੇਸ਼ ਦਾ ਧਰਮ ਕਲਚਰ ਅੱਜ ਬਦਲਿਆ ਹੋਣਾ ਸੀ। ਆਪ ਆਗੂ ਬਲਤੇਜ ਸਿੰਘ ਪਨੂੰ ਨੇ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵੱਲੋਂ ਸਿੱਖਾਂ ਬਾਰੇ ਕੀਤੀ ਗਈ ਟਿੱਪਣੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਹਰਕ ਸਿੰਘ ਰਾਵਤ ਨੇ ਜਨ ਸਭਾ ਸੰਬੋਧਨ ਕਰਦਿਆਂ ਸਿੱਖਾਂ ’ਤੇ ਭੱਦੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ 12 ਵੱਜਣ ਵਾਲੀ ਗੱਲ ਕਹੀ ਹੈ। ਇਹ ਲੋਕ ਇਤਿਹਾਸ ਤੋਂ ਕੋਰੇ ਹਨ। ਜਿਸ ਵੇਲੇ ਇੱਥੇ ਮੁਗਲਾਂ ਦਾ ਰਾਜ ਸੀ, ਸਿੱਖ ਰਾਤ ਨੂੰ 12 ਵਜੇ ਹਮਲਾ ਕਰਦੇ ਸਨ। ਇਸ ਨੂੰ ਕੋਡ ਵਰਡ ਕਿਹਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਹਰਕ ਸਿੰਘ ਰਾਵਤ ਨੇ ਮਜ਼ਾਕੀਆ ਲਹਿਜ਼ੇ ਵਿਚ ਆਪਣੀ ਗੰਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਪਨੂੰ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਵੱਲੋਂ, ਪੰਜਾਬ ਸਰਕਾਰ ਵੱਲੋਂ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਪੀਲ ਕਰਦੇ ਹਾਂ ਕਿ ਹਰਕ ਸਿੰਘ ਰਾਵਤ ਨੂੰ ਤੁਰੰਤ ਪਾਰਟੀ ਵਿੱਚੋਂ ਕੱਢਿਆ ਜਾਵੇ। ਕਾਂਗਰਸੀ ਆਗੂ ਹਰਕ ਸਿੰਘ ਰਾਵਤ ਵੱਲੋਂ ਸਿੱਖਾਂ ਦਾ ਮਜ਼ਾਕ ਉਡਾਉਣ 'ਤੇ ਆਪ ਆਗੂ ਬੱਬੀ ਬਾਦਲ ਨੇ ਵੀ ਇਸ ਦੀ ਕਰੜੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਰਾਵਤ ਨੇ ਇਕ ਰੈਲੀ ਵਿੱਚ ਇਕ ਸਿੱਖ ਬੰਦੇ ਦਾ ਮਜ਼ਾਕ ਉਡਾਇਆ। ਬੱਬੀ ਬਾਦਲ ਨੇ ਕਿਹਾ ਕਿ ਸਿੱਖ 12 ਵਜੇ ਹਮਲਾ ਕਰਕੇ ਦੇਸ਼ ਦੀ ਇੱਜ਼ਤ ਬਚਾਉਂਦੇ ਹੁੰਦੇ ਸਨ ਅਤੇ ਦੇਸ਼ ਦੇ ਦੁਸ਼ਮਣਾਂ ਨਾਲ ਲੜਦੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਕਦੇ ਨਹੀਂ ਬਦਲ ਸਕਦੀ। ਅੱਜ ਇਨ੍ਹਾਂ ਦੇ ਆਗੂ ਇਹੋ ਜਿਹੀਆਂ ਟਿੱਪਣੀਆਂ ਕਰ ਰਹੇ ਹਨ।
——————————
This news is auto published from an agency/source and may be published as received.
