ਸੀ.ਐਮ. ਦੀ ਯੋਗਸ਼ਾਲਾ ਦਾ ਆਦਰਸ਼ ਨਗਰ ਦੇ ਲੋਕ ਉਠਾ ਰਹੇ ਹਨ ਲਾਭ

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਫ਼ਤਹਿਗੜ੍ਹ ਸਾਹਿਬ

ਸੀ.ਐਮ. ਦੀ ਯੋਗਸ਼ਾਲਾ ਦਾ ਆਦਰਸ਼ ਨਗਰ ਦੇ ਲੋਕ ਉਠਾ ਰਹੇ ਹਨ ਲਾਭ

ਫ਼ਤਹਿਗੜ੍ਹ ਸਾਹਿਬ, 2 ਦਸੰਬਰ :

ਸੀ.ਐਮ. ਦੀ ਯੋਗਸ਼ਾਲਾ ਅਧੀਨ ਜ਼ਿਲ੍ਹੇ ਅੰਦਰ ਲਗਾਈਆਂ ਜਾ ਰਹੀਆਂ ਯੋਗਾ ਕਲਾਸਾਂ ਦਾ ਵੱਡੀ ਗਿਣਤੀ ਨਾਗਰਿਕਾਂ ਵੱਲੋਂ ਲਾਭ ਲਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਹਿੰਦ ਦੇ ਸ਼ੇਖਪੁਰਾ ਪਾਰਕ, ਆਦਰਸ਼ ਨਗਰ ਵਿਖੇ ਯੋਗਸ਼ਾਲਾ ਸੈਸ਼ਨ ਵਿੱਚ ਯੋਗ ਆਸਨਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਮੁਫ਼ਤ ਯੋਗ ਕਲਾਸਾਂ ਵਿੱਚ ਸ਼ਾਮਲ ਹੋਣ ਵਾਲੇ ਲੋਕ, ਵੱਖ—ਵੱਖ ਬਿਮਾਰੀਆਂ ਤੋਂ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਯੋਗ ਟ੍ਰੇਨਰ ਸਾਹਿਬਦੀਪ ਕੌਰ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਗੈਰ ਜਰੂਰੀ ਆਦਤਾਂ ਸਰੀਰਕ ਤੇ ਮਾਨਸਿਕ ਤਣਾਅ ਪੈਦਾ ਕਰ ਰਹੀਆ ਹਨ। ਇਸ ਲਈ ਜਿਹੜੇ ਲੋਕ ਯੋਗ ਸੈਸ਼ਨ ਵਿੱਚ ਸ਼ਾਮਲ ਹੋ ਰਹੇ ਹਨ ਉਹ ਹੁਣ ਮਹਿਸੂਸ ਕਰਦੇ ਹਨ ਕਿ ਯੋਗ ਆਸਨਾਂ ਰਾਹੀਂ ਇਕਾਗਰਤਾ ਵਧਣ ਕਾਰਨ ਸਰੀਰਕ ਤੇ ਦਿਮਾਗੀ ਤਣਾਅ ਤੋਂ ਰਾਹਤ ਮਹਿਸੂਸ ਹੁੰਦੀ ਹੈ।

ਯੋਗ ਸੈਸ਼ਨ ਵਿੱਚ ਸ਼ਾਮਲ ਹੋਣ ਵਾਲੇ ਹਰਵਿੰਦਰ ਕੌਰ ਮੁਤਾਬਕ ਯੋਗ ਨੇ ਭਾਵਨਾਵਾਂ ਨੂੰ ਨਿਯੰਤਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਯੋਗ ਸੰਤੁਲਿਤ ਤਰੀਕੇ ਨਾਲ ਇੱਕ ਵਿਅਕਤੀ ਵਿੱਚ ਮੌਜੂਦ ਸ਼ਕਤੀ ਵਿੱਚ ਸੁਧਾਰ ਜਾਂ ਉਸ ਦਾ ਵਿਕਾਸ ਕਰਨ ਦਾ ਸ਼ਾਸਤਰ ਹੈ।

ਇਸੇ ਤਰ੍ਹਾਂ ਸੀ.ਐਮ ਦੀ ਯੋਗਸ਼ਾਲਾ ਦੇ ਇੱਕ ਹੋਰ ਸਿਖਿਆਰਥੀ ਅਮਨਦੀਪ ਕੌਰ ਵੀ ਯੋਗ ਦੀ ਸਿਖਲਾਈ ਨਾਲ ਕਾਫ਼ੀ ਉਤਸ਼ਾਹਤ ਹਨ। ਉਹ ਦੱਸਦੇ ਹਨ ਕਿ ਯੋਗ ਨਾਲ ਇਨਸਾਨ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਤੌਰ ਤੇ ਵੀ ਮਨੁੱਖ ਸਵਸਥ ਰਹਿੰਦਾ ਹੈ।

ਸੀ.ਐਮ ਦੀ ਯੋਗਸ਼ਾਲਾ ਦੇ ਜਿ਼ਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਦੱਸਿਆ ਕਿ ਜਿਹੜੇ ਨਾਗਰਿਕ ਆਪਣੇ ਮੁਹੱਲੇ ਵਿੱਚ ਯੋਗਸ਼ਾਲਾ ਦੀ ਸ਼ੁਰੂਆਤ ਕਰਨੀ ਚਾਹੁੰਦੇ ਹਨ ਉਹ 25 ਲੋਕਾਂ ਦਾ ਸਮੂਹ ਬਣਾਉਣ ਉਪਰੰਤ, ਟੋਲ ਫਰੀ ਨੰਬਰ 76694—00500 ਉਤੇ ਮਿਸ ਕਾਲ ਕਰ ਸਕਦੇ ਹਨ ਅਤੇ ਜਾਂ ਫਿਰ https://cmdiyogshala.punjab.gov.in ਉਤੇ ਲਾਗ ਇਨ ਕਰਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ।

This news is auto published from an agency/source and may be published as received.

Leave a Reply

Your email address will not be published. Required fields are marked *