ਸਾਡੇ ਵਿਚਕਾਰ ਨਹੀਂ ਰਹੇ ਗਾਇਕ ਰਾਜਵੀਰ ਜਵੰਧਾ, 12 ਦਿਨਾਂ ਤੋਂ ਮੌਤ ਨਾਲ ਲੜਨ ਤੋਂ ਬਾਅਦ, ਅੱਜ ਅਖੀਰ ਹਾਰ ਗਏ ਰਾਜਵੀਰ ਜਵੰਧਾ। ਬੰਦਾ ਲੱਖ ਕੋਸ਼ਿਸ਼ ਕਰ ਲਵੇ ਪਰ ਹੁੰਦਾ ਓਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੋਵੇ। ਪਰਮਾਤਮਾ ਦਾ ਭਾਣਾ ਤਾਂ ਮੰਨਣਾ ਹੀ ਪੈਂਦਾ ਹੈ। ਅੱਜ ਰਾਜਵੀਰ ਦੇ ਦੋਸਤ ਨੇ ਦੱਸਿਆ ਕਿ ਉਹ ਹਮੇਸ਼ਾ ਕਹਿੰਦਾ ਹੁੰਦਾ ਸੀ ਆਪਾਂ ਐਕਸੀਡੈਂਟ ਨਾਲ ਨਹੀਂ ਮਰਨਾ, ਹੋਰ ਜਿਵੇਂ ਮਰਜ਼ੀ ਮੌਤ ਆ ਜਾਵੇ। ਪਰ ਹੁੰਦਾ ਓਹੀ ਹੈ ਜਿਵੇਂ ਪਰਮਾਤਮਾ ਨੂੰ ਮਨਜ਼ੂਰ ਹੋਵੇ। ਅੱਜ ਸਵੇਰੇ ਉਹਨਾਂ ਨੂੰ ਤੀਜਾ ਹਾਰਟ ਅਟੈਕ ਆਇਆ। ਜਿਸ ਤੋਂ ਬਾਅਦ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਤੇ ਕਿਹਾ ਕਿ ਹੁਣ ਇਹਨਾਂ ਨੂੰ ਘਰ ਲੈ ਜਾਓ। ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਜਾਣ ਤੋਂ ਬਾਅਦ ਉਹਨਾਂ ਦਮ ਤੋੜ ਦਿੱਤਾ। ਖ਼ਬਰ ਆ ਰਹੀ ਹੈ ਕਿ ਕੱਲ ਮਿਤੀ 9 ਅਕਤੂਬਰ ਨੂੰ ਉਹਨਾਂ ਦੇ ਪਿੰਡ ਪੋਨਾ (ਜਗਰਾਓਂ) ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਾਨੂੰ ਸਾਰਿਆਂ ਨੂੰ ਰਾਜਵੀਰ ਜਵੰਧਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨੀ ਚਾਹੀਦੀ ਹੈ।
