ਰਾਜਵਿੰਦਰ ਸਿੰਘ ਰੱਜੀ ਦੇ ਭੋਗ ਤੇ ਵਿਸ਼ੇਸ਼

ਜਿਲਾ ਫਤਿਹਗੜ੍ਹ ਸਾਹਿਬ ਦੇ ਇਤਿਹਾਸਿਕ ਪਿੰਡ ਇਸਰਹੇਲ ਵਿਖੇ ਰਾਜਵਿੰਦਰ ਸਿੰਘ ਨਾਮੀ ਫੁੱਲ ਇੰਸਪੈਕਟਰ ਤੀਰਥ ਸਿੰਘ ਦੇ ਪਰਿਵਾਰ ਵਿੱਚ ਖਿੜਿਆ ਜਿਸ ਨੂੰ ਸੂਰਜ ਦੀ ਲਾਲਮਾ ਨੇ ਖੁਸ਼ ਅਮਦੀਦ ਨਾਲ ਨਿਵਾਜਿਆ। ਇਸ ਖਿੜੇ ਹੋਏ ਫੁੱਲ ਨੇ ਜਿੱਥੇ ਆਪਣੇ ਨਗਰ ਇਸਰਹੇਲ ਵਿਖੇ ਆਪਣੀ ਮਹਿਕ ਖਿਲਾਰੀ ਉਥੇ ਹੀ ਉਸਨੇ ਆਪਣੇ ਨਾਨਕੇ ਪਿੰਡ ਉਪਲਹੇੜੀ ਵਿਖੇ ਆਪਣੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਗਾਣੀ ਵਿਖੇ ਪ੍ਰਾਪਤ ਕੀਤੀ। ਜਿੱਥੇ ਉਸਨੇ ਆਪਣੇ ਸਖਤ ਮਿਹਨਤ ਨਾਲ ਆਪਣਾ ਕੱਦ ਉੱਚਾ ਕੀਤਾ ਉਥੇ ਹੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਆਪਣਾ ਨਾਮ ਨਗਰ ਅਤੇ ਇਲਾਕੇ ਵਿੱਚ ਬਣਾਇਆ । ਜਿੱਥੇ ਉਹਨਾਂ ਦੇ ਪਿਤਾ ਇੰਸਪੈਕਟਰ ਤੀਰਥ ਸਿੰਘ ਨੇ ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਨਿਭਾਈ ਉਥੇ ਹੀ ਉਸਦਾ ਭਰਾ ਕਮਲਜੀਤ ਸਿੰਘ ਜੋ ਕਿ ਸ੍ਰੀ ਗੁਰੂ ਨਾਨਕ ਸਪੋਰਟਸ ਐਂਡ ਕਲਚਰ ਕਲੱਬ ਦਾ ਪ੍ਰਧਾਨ ਹੈ ਆਪਣੀ ਪੂਰੀ ਟੀਮ ਸਮੇਤ ਵਾਤਾਵਰਨ, ਖੇਡਾਂ ਅਤੇ ਸਮਾਜ ਸੇਵਾ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਸਟੇਟ ਐਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਸ੍ਰ. ਰਾਜਵਿੰਦਰ ਸਿੰਘ ਮਿੱਠ ਬੋਲੜੇ ਸੁਭਾਅ ਦੇ ਮਾਲਕ ਜਿਸ ਵਿੱਚ ਫੁੱਲਾਂ ਵਰਗੀ ਖੂਬਸੂਰਤੀ ਅਤੇ ਮਹਿਕ, ਰੁੱਖਾਂ ਵਰਗਾ ਜੇਰਾ, ਪਾਣੀ ਵਰਗੀ ਪਵਿੱਤਰਤਾ, ਪਾਉਣ ਵਰਗੀ ਰਵਾਨਗੀ ਧਰਤੀ ਵਰਗੀ ਸਹਿਣਸੀਲਤਾ ਝਲਕਦੀ ਸੀ। ਜਦੋ ਰਾਤ ਦੀ ਡਿਊਟੀ ਤੋਂ ਬਾਅਦ ਸਵੇਰੇ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਉਸ ਬੇਵਕਤੀ ਮੌਤ ਨੇ ਉਸ ਨੂੰ 30/6/25 ਨੂੰ ਏਅਰਪੋਰਟ ਰੋਡ ਮੋਹਾਲੀ ਵਿਖੇ ਆਣ ਘੇਰਿਆ ਅਤੇ ਖਿੜਿਆ ਹੋਇਆ ਫੁੱਲ ਮੌਕੇ ਤੇ ਹੀ ਮੁਰਜਾ ਗਿਆ । ਜਦੋਂ ਪਰਿਵਾਰ, ਮਿੱਤਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਦੁਖਦਾਈ ਖੱਬਰ ਦਾ ਪਤਾ ਲੱਗਿਆ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪੂਰੇ ਪਰਿਵਾਰ ਅਤੇ ਪਿੰਡ ਵਿੱਚ ਮਾਤਮ ਛਾ ਗਿਆ। ਉਹ ਆਪਣੇ ਰੱਬ ਵਰਗੇ ਭਰਾ ਰਵਿੰਦਰ ਸਿੰਘ, ਕਮਲਜੀਤ ਸਿੰਘ, ਮਨਿੰਦਰਜੀਤ ਸਿੰਘ, ਬਰਿੰਦਰਜੀਤ ਸਿੰਘ, ਗੁਰਜੰਟ ਸਿੰਘ ਮਨੇਜਰ, ਹਰਦੀਪ ਸਿੰਘ ਬਰਾੜ, ਜੋਗਾ ਸਿੰਘ, ਅਮਰਜੀਤ ਸਿੰਘ ਅਤੇ ਪਰਿਵਾਰ ਅਤੇ ਆਪਣੇ ਦੋਸਤਾਂ ਨੂੰ ਸਦੀਵੀ ਵਿਛੋੜਾ ਦੇ ਗਿਆ। ਇਸ ਮਿਠ ਬੋਲੜੇ ਸੁਭਾਅ ਦੀ ਸ਼ਖਸ਼ੀਅਤ ਦੀ ਅੰਤਿਮ ਅਰਦਾਸ ਮਿਤੀ 9/7/25 ਦਿਨ ਬੁੱਧਵਾਰ ਨੂੰ ਗੁਰਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਥੇਹ ਸਾਹਿਬ ਇਸਰਹੇਲ ਜਿਲਾ ਫਤਿਹਗੜ ਸਾਹਿਬ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।

ਵਲੋ: ਸਟੇਟ ਐਵਾਰਡੀ ਨੌਰੰਗ ਸਿੰਘ ਖਰੋੜ

Leave a Reply

Your email address will not be published. Required fields are marked *