Home Haryana ਨਿਰੰਕਾਰੀ ਸ਼ਰਧਾਲੂਆਂ ਵੱਲੋਂ ਸਮਰਪਣ ਦਿਵਸ ‘ਤੇ ਬਾਬਾ ਹਰਦੇਵ ਸਿੰਘ ਜੀ ਨੂੰ ਸ਼ਰਧਾ...

ਨਿਰੰਕਾਰੀ ਸ਼ਰਧਾਲੂਆਂ ਵੱਲੋਂ ਸਮਰਪਣ ਦਿਵਸ ‘ਤੇ ਬਾਬਾ ਹਰਦੇਵ ਸਿੰਘ ਜੀ ਨੂੰ ਸ਼ਰਧਾ ਸੁਮਨ ਅਰਪਿਤ

ਸਮਰਪਣ ਸਿਰਫ਼ ਸ਼ਬਦਾਂ ਵਿੱਚ ਨਹੀਂ, ਜੀਵਨ ਦੇ ਹਰ ਕਰਮ ਵਿੱਚ ਝਲਕਣਾ ਚਾਹੀਦਾ ਹੈ-ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਚੰਡੀਗੜ/ ਪੰਚਕੁਲਾ /ਮੋਹਾਲੀ/ ਸਰਹਿੰਦ (ਰੂਪ ਨਰੇਸ਼, ਦਵਿੰਦਰ ਰੋਹਟਾ): ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਮਰਪਣ ਦਿਵਸ ਦੇ ਮੌਕੇ ‘ਤੇ ਯੁਗਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ ਪਾਵਨ ਯਾਦ ਵਿੱਚ ਇੱਕ ਭਾਵੁਕ ਵਰਚੁਅਲ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਪਾਵਨ ਰਹਿਨੁਮਾਈ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਨੇ ਆਨਲਾਈਨ ਹਿੱਸਾ ਲਿਆ।

ਸਮਰਪਣ ਦਿਵਸ ਦੇ ਮੌਕੇ ‘ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਵਰਚੁਅਲ ਸਤਸੰਗ ਵਿੱਚ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦਾ ਜੀਵਨ ਹਰ ਪਲ ਪਿਆਰ, ਤਿਆਗ, ਸੇਵਾ ਅਤੇ ਸਿੱਖਿਆਵਾਂ ਨਾਲ ਭਰਪੂਰ ਸੀ। ਅਜਿਹਾ ਹੀ ਭਗਤੀ ਸਮਰਪਣ ਵਾਲਾ ਜੀਵਨ ਸਾਡੇ ਸਭ ਦਾ ਹੋਵੇ। ਇਹ ਸਮਰਪਣ ਸਿਰਫ਼ ਸ਼ਬਦਾਂ ਤੱਕ ਸੀਮਿਤ ਨਾ ਰਹੇ, ਸਗੋਂ ਜੀਵਨ ਦੇ ਵਿਵਹਾਰ ਵਿੱਚ ਉਤਰੇ।

ਸਤਿਗੁਰੂ ਮਾਤਾ ਜੀ ਨੇ ਸਪੱਸ਼ਟ ਕੀਤਾ ਕਿ ਸੱਚਾ ਸਤਿਕਾਰ ਅਤੇ ਪਿਆਰ ਸਿਰਫ਼ ਬੋਲਾਂ ਨਾਲ ਨਹੀਂ, ਸਗੋਂ ਕਰਮਾਂ ਨਾਲ ਪ੍ਰਗਟ ਹੁੰਦਾ ਹੈ। ਜੇ ਅਸੀਂ ਬਾਬਾ ਜੀ ਦੀਆਂ ਸਿੱਖਿਆਵਾਂ ਨੂੰ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਿਤ ਰੱਖਦੇ ਹਾਂ, ਤਾਂ ਇਹ ਸੱਚਾ ਸਮਰਪਣ ਨਹੀਂ। ਸਮਰਪਣ ਦਾ ਅਸਲ ਰੂਪ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਅਸੀਂ ਅੰਦਰ ਝਾਤ ਮਾਰੀਏ ਅਤੇ ਆਤਮ ਮੰਥਣ ਕਰੀਏ ਕਿ ਕੀ ਅਸੀਂ ਸੱਚਮੁੱਚ ਨਿਮਰਤਾ, ਮੁਆਫੀ ਅਤੇ ਪਿਆਰ ਵਰਗੇ ਗੁਣਾਂ ਨੂੰ ਜੀ ਰਹੇ ਹਾਂ? ਉਨ੍ਹਾਂ ਨੇ ਸਾਧ ਸੰਗਤ ਨੂੰ ਜੀਵਨ ਦੇ ਹਰ ਪਹਿਲੂ ‘ਤੇ ਮਹੱਤਤਾ ਦਿੱਤੀ।

ਸਮਰਪਣ ਦਿਵਸ ਸਿਰਫ਼ ਇੱਕ ਤਾਰੀਖ ਨਹੀਂ, ਸਗੋਂ ਇਹ ਮੌਕਾ ਹੈ ਇਹ ਸੋਚਣ ਦਾ ਕਿ ਕੀ ਅਸੀਂ ਸੱਚਮੁੱਚ ਆਪਣੇ ਜੀਵਨ ਨੂੰ ਇਨ੍ਹਾਂ ਸਿੱਖਿਆਵਾਂ ਨਾਲ ਜੋੜ ਪਾਏ ਹਾਂ? ਪਿਆਰ, ਏਕਤਾ, ਮਨੁੱਖਤਾ ਅਤੇ ਨਿਮਰਤਾ ਨੂੰ ਆਪਣੇ ਅੰਦਰ ਵਸਾ ਕੇ ਹੀ ਅਸੀਂ ਇਸ ਦਿਵਸ ਨੂੰ ਸਾਰਥਕ ਬਣਾ ਸਕਦੇ ਹਾਂ। ਇਹੀ ਬਾਬਾ ਜੀ ਪ੍ਰਤੀ ਸੱਚਾ ਸਤਿਕਾਰ ਅਤੇ ਸਮਰਪਣ ਹੋਵੇਗਾ।

ਇਸ ਮੌਕੇ ‘ਤੇ ਸ਼ਰਧਾਲੂਆਂ ਨੇ ਵਿਚਾਰ, ਗੀਤ, ਕਵਿਤਾ ਅਤੇ ਭਜਨਾਂ ਦੇ ਮਾਧਿਅਮ ਨਾਲ ਬਾਬਾ ਜੀ ਦੀ ਕਰੁਣਾ, ਪਿਆਰ ਅਤੇ ਸਮਰਪਣ ਦੀ ਗੂੰਜ ਨੂੰ ਜੀਵੰਤ ਕੀਤਾ।

ਸਤਿਗੁਰੂ ਮਾਤਾ ਜੀ ਨੇ ਆਦਰਨੀਏ ਅਵਨੀਤ ਜੀ ਦਾ ਸਮਰਣ ਕਰਦਿਆਂ ਉਨ੍ਹਾਂ ਨੂੰ ਇੱਕ ਸੱਚਾ ਗੁਰਸਿੱਖ ਦੱਸਿਆ, ਜਿਨ੍ਹਾਂ ਨੇ ਆਪਣੇ ਆਚਰਣ ਨਾਲ ਸਮਰਪਣ ਦੀ ਮਿਸਾਲ ਪੇਸ਼ ਕੀਤੀ।

ਸਮਰਪਣ ਦਿਵਸ ਦੇ ਮੌਕੇ ‘ਤੇ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਕਰ-ਕਮਲਾਂ ਦੁਆਰਾ ‘ਹਰਦੇਵ ਵਚਨਾਮ੍ਰਿਤ’ ਦਾ ਵਿਮੋਚਨ ਕੀਤਾ ਗਿਆ। ਇਹ ਇੱਕ ਸਟੀਕ ਅਤੇ ਮਹੱਤਵਪੂਰਨ ਸੰਗ੍ਰਹਿ ਹੈ, ਜਿਸ ਵਿੱਚ ਯੁਗਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਜੀ ਦੇ ਪਾਵਨ ਵਿਚਾਰ, ਉਪਦੇਸ਼ ਅਤੇ ਸਤਸੰਗ ਵਚਨਾਂ ਨੂੰ ਸੰਯੋਜਿਤ ਕੀਤਾ ਗਿਆ ਹੈ।

‘ਹਰਦੇਵ ਵਚਨਾਮ੍ਰਿਤ’ ਸਿਰਫ਼ ਇੱਕ ਕਿਤਾਬ ਨਹੀਂ, ਸਗੋਂ ਉਹ ਆਤਮਿਕ ਅੰਮ੍ਰਿਤ ਹੈ ਜੋ ਪਾਠਕ ਨੂੰ ਬਾਬਾ ਜੀ ਦੀਆਂ ਸਿੱਖਿਆਵਾਂ ਦੀ ਡੂੰਘਾਈ ਨਾਲ ਜੋੜਦਾ ਹੈ।

ਇਸ ਸੰਗ੍ਰਹਿ ਵਿੱਚ ਪਿਆਰ, ਸੇਵਾ, ਨਿਮਰਤਾ, ਏਕਤਾ ਅਤੇ ਨਿਰੰਕਾਰ ਨਾਲ ਜੁੜਾਵ ਵਰਗੇ ਮੁੱਢਲੇ ਤੱਤਾਂ ਨੂੰ ਸਰਲ ਅਤੇ ਸਧਾਰਨ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਵਾਣੀ ਸੰਗ੍ਰਹਿ, ਬਾਬਾ ਜੀ ਦੀ ਆਤਮਾ ਦੀ ਅਵਾਜ਼ ਹੈ ਜੋ ਹਰ ਯੁਗ, ਹਰ ਪੀੜ੍ਹੀ ਲਈ ਮਾਰਗਦਰਸ਼ਕ ਬਣਕੇ ਜੀਵਨ ਨੂੰ ਸਕਾਰਾਤਮਕ ਦਿਸ਼ਾ ਦੇਣ ਦਾ ਕੰਮ ਕਰੇਗੀ।

ਬਿਨਾਂ ਸ਼ੱਕ, ਬਾਬਾ ਹਰਦੇਵ ਸਿੰਘ ਜੀ ਦੀ ਦਿਵਿਆ ਸ਼ਵੀ ਹਰ ਸ਼ਰਧਾਲੂ ਦੇ ਅੰਤਰਮਨ ਵਿੱਚ ਇੱਕ ਅਮਿੱਟ ਸਮ੍ਰਿਤੀ ਬਣ ਚੁੱਕੀ ਹੈ। ਉਨ੍ਹਾਂ ਦੇ ਅਣਗਿਣਤ ਉਪਕਾਰਾਂ ਲਈ ਸੰਪੂਰਨ ਨਿਰੰਕਾਰੀ ਸੰਸਾਰ ਸਦਾ ਰਿਣੀ ਰਹੇਗਾ।

ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ, ਬਾਬਾ ਜੀ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਉਂਦੇ ਹੋਏ ਬ੍ਰਹਮਗਿਆਨ ਦੀ ਜੋਤ ਨਾਲ ਮਨੁੱਖਤਾ ਨੂੰ ਪ੍ਰਕਾਸ਼ਮਾਨ ਕਰ ਰਹੇ ਹਨ।

LEAVE A REPLY

Please enter your comment!
Please enter your name here