ਬੱਸੀ ਪਠਾਣਾਂ,ਉਦੇ ਧੀਮਾਨ: ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਨਤਾਸ਼ਾ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਮਹਿਲਾ ਕਾਂਗਰਸ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ 200 ਤੋਂ ਵੱਧ ਪੰਜਾਬ ਮਹਿਲਾ ਕਾਂਗਰਸ ਦੇ ਅਹੁਦੇਦਾਰ ਤੇ ਜ਼ਿਲਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਸਾਹਿਬਾਨ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੇ ਆਬਜ਼ਰਵਰ ਨਤਾਸ਼ਾ ਸ਼ਰਮਾ ਨੇ ਪੰਜਾਬ ਮਹਿਲਾ ਕਾਂਗਰਸ ਦੀ ਆਨਲਾਈਨ ਮੈਂਬਰਸ਼ਿਪ ਡਰਾਈਵ ਦੀ ਸ਼ੁਰੂਆਤ ਕਰਦਿਆਂ ਸਮੂਹ ਅਹੁਦੇਦਾਰਾਂ ਤੇ ਆਗੂਆਂ ਨੂੰ ਆਨਲਾਈਨ ਮੈਂਬਰਸ਼ਿਪ ਡਰਾਈਵ ਮੁਹਿੰਮ ਦਾ ਤਰੀਕਾ ਅਤੇ ਜਾਣਕਾਰੀ ਦਿੱਤੀ। ਇਸ ਮੌਕੇ ਡਾ.ਅਮਨਦੀਪ ਢੋਲੇਵਾਲ ਮੀਤ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ ਨੇ ਸਾਰਿਆਂ ਨੂੰ ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਦੇ ਦਿਸ਼ਾ ਨਿਰਦੇlਸ਼ਾ ਉੱਤੇ ਅੱਜ ਪੰਜਾਬ ਮਹਿਲਾ ਕਾਂਗਰਸ ਦੀ ਮੈਬਰਸ਼ਿਪ ਡਰਾਈਵ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਦੀ ਇਹ ਭਰਤੀ ਆਨਲਾਈਨ ਕੀਤੀ ਜਾਵੇਗੀ ਅਤੇ ਇਸ ਦੀ ਫੀਸ 100 ਰੁਪਏ ਪ੍ਰਤੀ ਮੈਂਬਰ ਰੱਖੀ ਗਈ ਹੈ। ਮਹਿਲਾਵਾਂ ਨੂੰ ਕਾਂਗਰਸ ਨਾਲ ਜੋੜਕੇ ਉਹਨਾਂ ਦੀ ਆਵਾਜ ਨੂੰ ਬਲ ਦੇਣ ਲਈ ਮਹਿਲਾ ਕਾਂਗਰਸ ਨੇ ਇਹ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ।ਉਨਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਜਿੱਥੇ ਦੇਸ਼ ਭਰ ਦੀਆਂ ਮਹਿਲਾਵਾਂ ਉੱਤੇ ਅੱਤਿਆਚਾਰ ਹੋ ਰਿਹਾ ਹੈ ਓਥੇ ਹੀ ਉਹ ਆਪਣਾ ਘਰ, ਰਸੋਈ ਚਲਾਉਣ ਅਤੇ ਬੱਚਿਆਂ ਦੀ ਫੀਸ ਭਰਨ ਤੋਂ ਵੀ ਅਸਮਰਥ ਹਨ। ਇਸਦੇ ਨਾਲ ਹੀ ਮੋਦੀ ਸਰਕਾਰ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਮਹਿਲਾਵਾਂ ਨੂੰ 33% ਰਿਜ਼ਰਵੇਸ਼ਨ ਦਾ ਸੁਪਨਾ ਦਿਖਾ ਕੇ ਉਹਨਾਂ ਦੀਆਂ ਵੋਟਾਂ ਹੜਪ ਲਈਆਂ ਪਰ ਹੁਣ ਰਿਜਰਵੇਸ਼ਨ ਨੂੰ ਜਨਗਨਣਾ ਤੋਂ ਬਾਅਦ ਲਾਗੂ ਕਰਨ ਦਾ ਬਹਾਨਾ ਬਣਾ ਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਪਰ ਮਹਿਲਾ ਕਾਂਗਰਸ ਇਹ ਧੋਖਾ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਪੰਜਾਬ ਪ੍ਰਧਾਨ ਬੀਬੀ ਰੰਧਾਵਾ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਆਪਣੇ ਆਪ ਵਿੱਚ ਇੱਕ ਮਜਬੂਤ ਸੰਗਠਨ ਹੈ ਅਤੇ ਭੈਣਾਂ ਦੀ ਲੜਾਈ ਲੜਨ ਲਈ ਸਾਡਾ ਸੰਘਰਸ਼ ਜਾਰੀ ਰਹੇਗਾ। ਉਨਾਂ ਕਿਹਾ ਕਿ ਅੱਜ ਮਹਿਲਾਵਾਂ ਆਪ ਸਰਕਾਰ ਦੇ 1000 ਰੁਪਏ ਦੇ ਝੂਠੇ ਵਾਅਦੇ ਨੂੰ ਭੁੱਲਕੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਚਿੰਤਿਤ ਹਨ। ਜਿਸਦੇ ਚਲਦੇ ਮਹਿਲਾ ਕਾਂਗਰਸ ਚੁੱਪ ਬੈਠਣ ਦੀ ਜਗ੍ਹਾ ਸੰਘਰਸ਼ ਦਾ ਰਾਹ ਚੁਣ ਰਹੀ ਹੈ।
ਪੰਜਾਬ ਮਹਿਲਾਂ ਕਾਗਰਸ ਨੇ ਭਰਤੀ ਮੁਹਿੰਮ ਦਾ ਕੀਤਾ ਅਗਾਜ਼-ਡਾ.ਅਮਨਦੀਪ ਢੋਲੇਵਾਲ
‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਤਾਜ਼ਾ ਤਾਰੀਨ
- ਅਸੀਮ ਨਾਲ ਜੁੜ ਕੇ ਜੀਵਨ ਦੇ ਹਰ ਪਹਿਲੂ ਦਾ ਵਿਸਥਾਰ ਕਰੋ – ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- Happy Birthday Khejal
- ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਭਾਰਤ ਨੂੰ ਜਾਨੋ ਦੇ ਅੰਤਰਗਤ ਕਰਵਾਏ ਗਏ ਕਵਿਜ਼ ਮੁਕਾਬਲੇ
- ਮਹਾਸੰਘ ਨੇ 20ਵਾਂ ਫ੍ਰੀ ਖੂਨ ਜਾਂਚ ਕੈਂਪ ਲਾਇਆ
- ਡੇਰਾ ਬਾਬਾ ਬੁੱਧ ਦਾਸ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ
- ਪ੍ਰਾਚੀਨ ਸ਼੍ਰੀ ਸ਼ਿਵ ਮੰਦਿਰ ‘ਚ ਮਾਤਾ ਤੁਲਸੀ ਦੇ ਵਿਆਹ ਦਾ ਕੀਤਾ ਆਯੋਜਨ
- ਇਨਸਾਨਾਂ ਲਈ ਪਿਆਰ ਹੀ ਰੱਬ ਦਾ ਪਿਆਰ ਹੈ – ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- ਪਰਮਾਤਮਾ ਨੂੰ ਜੀਵਨ ਵਿੱਚ ਸ਼ਾਮਿਲ ਕਰਕੇ ਹੁੰਦਾ ਹੈ ਮਾਨਵੀ ਗੁਣਾਂ ਦਾ ਵਿਸਥਾਰ- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- ਭਾਰਤ ਵਿਕਾਸ ਪੀ੍ਸ਼ਦ ਵਲੋਂ ਹਿੰਦ ਦੀ ਚਾਦਰ ਸ਼ੀ੍ ਗੁਰੂ ਤੇਗ ਬਹਾਦੁਰ ਬਲਿਦਾਨ ਦਿਵਸ ਦੇ ਮੋਕੇ ਕਰਵਾਏ ਗਏ ਭਾਸ਼ਣ ਮੁਕਾਬਲੇ।
- ਘੱਟ ਗਿਣਤੀ ਤੇ ਦਲਿਤ ਦਲ ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ।
- ਬਰਨਾਲੇ ਹਲਕੇ ਦੇ ਲੋਕ ਹੁਣ ਕੇਵਲ ਸਿੰਘ ਢਿੱਲੋ ਨੂੰ ਜਿਤਾਉਣ ਦੇ ਲਈ ਉਤਾਵਲੇ -ਡਾ. ਹਰਬੰਸ ਲਾਲ , ਕੁਲਦੀਪ ਸਿੱਧੂਪੁਰ
- ਕਾਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰੇਗੀ: ਡਾ. ਸਿਕੰਦਰ
- ਸ਼ਹਿਰ ਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਕਰ ਦਿੱਤਾ ਮਜ਼ਬੂਰ- ਮਨਪ੍ਰੀਤ ਸਿੰਘ ਹੈਪੀ
- ਈਸਰਹੇਲ ਵਿਖੇ ਬਾਬਾ ਸਮਾਧੀਏ ਦੇ ਸਥਾਨ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ
- ਪੰਜਾਬ ਸਰਕਾਰ ਨੇ ਡੀ.ਏ.ਪੀ. ਜਾਂ ਹੋਰ ਖਾਦਾਂ ਨਾਲ ਗ਼ੈਰ-ਜ਼ਰੂਰੀ ਰਸਾਇਣਾਂ ਦੀ ਟੈਗਿੰਗ ਖ਼ਿਲਾਫ਼ ਹੈਲਪਲਾਈਨ ਨੰਬਰ ਕੀਤਾ ਜਾਰੀ
- ਜ਼ਿਲ੍ਹੇ ਦੇ 10 ਆਯੂਸ਼ ਐਂਡ ਵੈਲਨੈਂਸ ਸੈਂਟਰਾਂ ਵਿੱਚ ਕਰੀਬ 05 ਹਜ਼ਾਰ ਵਿਅਕਤੀ ਲੈ ਰਹੇ ਨੇ ਲਾਭ
- ਫ਼ਤਹਿਗੜ੍ਹ ਸਾਹਿਬ, ਅਮਲੋਹ ਤੇ ਖਮਾਣੋਂ ਦੇ ਤਹਿਸੀਲਾਂ ਵਿਚਲੇ ਸੇਵਾ ਕੇਂਦਰਾਂ ਵਿਖੇ ਐਤਵਾਰ ਨੂੰ ਵੀ ਮਿਲਣਗੀਆਂ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ
- ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸ਼ਹੀਦੀ ਸਭਾ 25 ਤੋਂ 27 ਦਸੰਬਰ ਤੱਕ: ਡਿਪਟੀ ਕਮਿਸ਼ਨਰ
- ਨੌਜਵਾਨਾਂ ਨੂੰ ਵੱਖ ਵੱਖ ਹਥਿਆਰ ਬੰਦ ਸੈਨਾਵਾਂ ਵਿੱਚ ਭਰਤੀ ਹੋਣ ਦੇ ਯੋਗ ਬਣਾਉਣ ਵਿੱਚ ਸੀ ਪਾਈਟ ਕੇਂਦਰ ਨਿਭਾ ਰਿਹਾ ਅਹਿਮ ਭੂਮਿਕਾ
- ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ 07 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੀਆਂ ਸੜਕਾਂ ਦੀ ਹੋਵੇਗੀ ਮੁਰੰਮਤ-ਵਿਧਾਇਕ ਰਾਏ
- ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ
- ਜਿਮਨੀ ਚੋਣਾਂ ’ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰੇਗੀ: ਡਾ. ਸਿਕੰਦਰ
- ਪਿੰਡਾਂ ਦਾ ਵਿਕਾਸ ਬਿਨਾਂ ਪੱਖਪਾਤ ਤੋਂ ਕੀਤਾ ਜਾਵੇਗਾ- ਐਡਵੋਕੇਟ ਲਖਵੀਰ ਰਾਏ
- ਮੁਢਲੀ ਸਟੇਜ ਤੇ ਪਤਾ ਲੱਗਣ ਤੇ ਕੈਂਸਰ ਦਾ ਇਲਾਜ ਸੰਭਵ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ
- ਨਵੀ ਪੰਚਾਇਤ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਸ਼੍ਰੀ ਸੁੱਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ