ਬੀ.ਵੀ.ਪੀ. ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।

ਬੱਸੀ ਪਠਾਣਾ,ਉਦੇ: ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਵੱਲੋਂ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਦੁਸਹਿਰਾ ਗਰਾਊਂਡ ਬੱਸੀ ਪਠਾਣਾ ਵਿਖੇ ਮਨਾਇਆ ਗਿਆ | ਜਿਸ ਵਿੱਚ ਸਮਾਜ ਸੇਵੀ ਸੁਨੀਲ ਖੁੱਲਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਯੋਗ ਦੇ ਆਸਣਾਂ ਬਾਰੇ ਦੱਸਿਆ ਅਤੇ ਪ੍ਰੀਤਮ ਰਾਬਦਾਰ ਵੱਲੋਂ ਸਹਿਯੋਗ ਦਿੱਤਾ ਗਿਆ।  ਸ਼੍ਰੀ ਖੁੱਲਰ ਜੀ ਨੇ ਦੱਸਿਆ ਕਿ ਜਿੱਥੇ  ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਭਾਰਤ ਵਿਕਾਸ ਪ੍ਰੀਸ਼ਦ ਬੱਸੀ ਪਠਾਣਾ ਵੱਲੋਂ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਯੋਗ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ, ਕਿਉਂਕਿ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਸੰਗਠਿਤ ਨਹੀਂ ਹਨ ਅਤੇ ਸਾਡੇ ਕੋਲ ਸਮੇਂ ਦੀ ਵੀ ਕਮੀ ਹੈ ਅਤੇ ਅਸੀਂ ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਸਮਾਂ ਨਹੀਂ ਦੇ ਪਾ ਰਹੇ ਹਾਂ ਜੋ ਕਿ ਇੱਕ ਵੱਡੀ ਚਿੰਤਾ ਦੀ ਗੱਲ ਹੈ। ਲਗਾਤਾਰ ਯੋਗਾ ਕਰਨ ਨਾਲ ਵਿਅਕਤੀ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਲੈਂਦਾ ਹੈ ਅਤੇ ਯੋਗਾ ਕਰਨ ਦਾ ਲਾਭ ਤਾਂ ਹੀ ਹੁੰਦਾ ਹੈ ਜਦੋਂ ਅਸੀਂ ਇਸ ਨੂੰ ਲਗਾਤਾਰ ਕਰਦੇ ਹਾਂ।ਉਨ੍ਹਾਂ ਪ੍ਰੀਸ਼ਦ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੋਗਾ ਕੈਂਪ ਲਗਾਉਣਾ ਪ੍ਰੀਸ਼ਦ ਦਾ ਸ਼ਲਾਘਾਯੋਗ ਕਦਮ ਹੈ । ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਨੇ ਸਾਰਿਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਸੁਨੀਲ ਖੁੱਲਰ ਜੀ ਅਤੇ ਹਾਜ਼ਰ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪ੍ਰੀਸ਼ਦ ਸਮਾਜ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਅਸੀਂ ਭਵਿੱਖ ਵਿੱਚ ਵੀ ਇਸ ਕੈਂਪ ਨੂੰ ਜਾਰੀ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ ਅਤੇ ਤੰਦਰੁਸਤ ਰਹਿ ਸਕਣ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਬਬਲਜੀਤ ਪਨੇਸਰ, ਸਕੱਤਰ ਭਾਰਤ ਭੂਸ਼ਣ ਸਚਦੇਵਾ, ਖਜ਼ਾਨਚੀ ਸੰਜੀਵ ਸੋਨੀ, ਸੀਨੀਅਰ ਮੀਤ ਪ੍ਰਧਾਨ ਨੀਰਜ ਮਲਹੋਤਰਾ, ਮੀਡੀਆ ਹੈੱਡ ਰਾਕੇਸ਼ ਗੁਪਤਾ, ਰਮਾ ਗੁਪਤਾ, ਨੀਨਾ ਬਾਂਡਾ, ਮੀਨੂੰ ਸ਼ਰਮਾ, ਰਾਕੇਸ਼ ਸੋਨੀ, ਧਰਮਿੰਦਰ ਬਾਂਡਾ, ਜੈ ਕ੍ਰਿਸ਼ਨ ਕਸ਼ਯਪ, ਡਾ. ਵੇਦ ਪ੍ਰਕਾਸ਼ ਬੇਦੀ, ਵਿਨੋਦ ਸ਼ਰਮਾ, ਹੇਮ ਰਾਜ ਥਰੇਜਾ, ਰਾਜ ਕੁਮਾਰ ਵਧਵਾ, ਵਿਕਾਸ ਬਾਂਸਲ, ਦੇਵ ਕੁਮਾਰ, ਰਚਿਤ ਖੁੱਲਰ, ਪੰਡਿਤ ਨੀਲਮ ਸ਼ਰਮਾ, ਕੁਲਦੀਪ ਗੁਪਤਾ, ਵਿਕਰਾਂਤ ਖੁੱਲਰ, ਅਮਿਤ ਗੋਇਲ, ਹੰਸ ਰਾਜ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ