ਬੌਧਿਕ ਦਿਵਆਂਗ ਬੱਚਿਆਂ ਦੇ ਸਕੂਲ ਦੇ 10 ਸਾਲ ਪੂਰੇ ਹੋਣ ਤੇ ਸਥਾਪਨਾ ਦਿਵਸ ਮਨਾਇਆ

ਉਦੇ ਧੀਮਾਨ, ਬੱਸੀ ਪਠਾਣਾ :  ਨੇੜਲੇ ਪਿੰਡ ਫਤਿਹਪੁਰ ਰਾਈਆਂ ਵਿਖੇ ਕਨਫੈਡਰੇਸ਼ਨ ਫਾਰ ਚੈਲੰਜ ਸੰਸਥਾ ਵੱਲੋਂ ਸਪੈਸ਼ਲ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਦੇ 10 ਸਾਲ ਪੂਰੇ ਹੋਣ ਤੇ ਸਕੂਲ ਦੇ ਪ੍ਰਬੰਧਕ ਸ੍ਰੀ ਮਨਮੋਹਨ ਜਰਗਰ ਦੀ ਪ੍ਰਧਾਨਗੀ ਵਿੱਚ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸ੍ਰੀ ਕੇਕੇ ਵਰਮਾ, ਜੈ ਕ੍ਰਿਸ਼ਨ ਕਸ਼ਯਪ, ਸ੍ਰੀ ਮਨਮੋਹਨ ਜਰਗਰ, ਸ੍ ਰਮੇਸ਼ ਕੁਮਾਰ ਨੇ ਜੋਤੀ ਪਰਜਵਲਤ ਕਰਕੇ ਖੁਸ਼ੀ ਸਾਂਝੀ ਕੀਤੀ ਇਸ ਮੌਕੇ ਤੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡ ਤੇ ਮੋਨੋ ਐਕਟਿੰਗ ਕਰਕੇ ਇਸ ਸੰਸਥਾ ਵਿੱਚੋ ਪ੍ਰਾਪਤ ਕੀਤੀ ਸਿੱਖਿਆ ਦਾ ਪ੍ਰਦਰਸ਼ਨ ਕੀਤਾ | ਜੈ ਕ੍ਰਿਸ਼ਨ ਕਸ਼ਯਪ ਨੇ ਦੱਸਿਆ ਕਿ ਇਥੇ ਵਿਸ਼ੇਸ਼ ਬੱਚਿਆਂ ਨੂੰ ਪੜਾਉਣ ਲਈ ਕੁਆਲੀਫਾਈਡ ਟੀਚਰ ਰੱਖੇ ਹੋਏ ਹਨ| ਇੱਥੇ ਕਾਫੀ ਗਿਣਤੀ ਵਿੱਚ ਪਿਛਲੇ ਸਮੇਂ ਦੌਰਾਨ ਬਹੁਤ ਬੱਚੇ ਅਪਣੇ ਘਰਾਂ ਵਿੱਚ ਜਾ ਕੇ ਨਿਤਾ ਪ੍ਰਤੀ ਦਿਨ ਅਪਣੇ ਪ੍ਰੀਵਾਰ ਵਿਚ ਵਧੀਆ ਸਮਾਂ ਗੁਜਾਰ ਰਹੇ ਹਨ ਤੇ ਪ੍ਰੀਵਾਰ ਨਾਲ ਸਾਦਗੀ ਭਰਿਆ ਵਰਤਾਓ ਕਰਨ ਲੱਗ ਪਏ ਹਨ , ਜੋ ਕਿ ਇਸ ਸੰਸਥਾ ਦੇ ਟੀਚਰਾਂ ਦਾ ਵੱਡਾ ਯੋਗਦਾਨ ਹੈ | ਇਸ ਮੌਕੇ ਤੇ ਸ੍ਰੀ ਅਨਿਲ ਕੁਮਾਰ, ਰਮੇਸ਼ ਕੁਮਾਰ ਸੀ ਆਰ,ਬਲਵਿੰਦਰ ਸਿੰਘ ,ਬਹਾਦਰ ਸਿੰਘ ,ਵਿਨੇ ਗੁਪਤਾ ,ਅਰੁਣ ਬਾਲਾ, ਪ੍ਰਿੰਸੀਪਲ ਰਾਜਵੀਰ ਕੌਰ ,ਮਨਪ੍ਰਭ ਜੋਤ ਸਿੰਘ, ਫਿਜੀਓਥਰੇਪਿਸਟ ,ਪਵਨਦੀਪ ਕੌਰ ਕੌਂਸਲਰ ਸਤਨਾਮ ਸਿੰਘ ਸਪੈਸ਼ਲ ਐਜੂਕੇਟਰ ਸੁਖਵਿੰਦਰ ਕੌਰ ਜਸਵੰਤ ਸਿੰਘ ਗਗਨਦੀਪ ਕੌਰ ਬਹਾਦਰ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *