ਬੱਸੀ ਪਠਾਣਾਂ ਉਦੇ ਧੀਮਾਨ, ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਰਾਮ ਨੌਮੀ ਉਤਸਵ 17 ਅਪ੍ਰੈਲ ਨੂੰ ਪ੍ਰਾਚੀਨ ਸ਼੍ਰੀ ਰਾਮ ਮੰਦਰ ਮੁਹੱਲਾ ਚੱਕਰੀ ਬੱਸੀ ਪਠਾਣਾਂ ਵਿਖੇ ਮਨਾਇਆ ਜਾਵੇਗਾ। ਜਦਕਿ 14 ਅਪ੍ਰੈਲ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਵਿਸ਼ੇਸ਼ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਜਾਵੇਗੀ। ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਵਿੱਚ ਮੰਦਰ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ। ਉਨ੍ਹਾਂ ਨੇ ਮੀਟਿੰਗ ‘ਚ ਸ਼੍ਰੀ ਰਾਮ ਨੌਮੀ ਉਤਸਵ ਵਾਰੇ ਜਾਣਕਾਰੀ ਦਿੰਦੇ ਦੱਸਿਆ ਕਿ 14 ਅਪ੍ਰੈਲ ਨੂੰ ਸਵੇਰੇ 6 ਵਜੇ ਮੰਦਰ ਤੋਂ ਪ੍ਰਭਾਤ ਫੇਰੀ ਕੱਢੀ ਜਾਵੇਗ਼ੀ। 14 ਅਪ੍ਰੈਲ ਨੂੰ ਕੱਢੀ ਜਾਣ ਵਾਲੀ ਪ੍ਰਭਾਤ ਫੇਰੀ ਅਤੇ 17 ਅਪ੍ਰੈਲ ਨੂੰ ਰਾਮ ਨੌਮੀ ਉਤਸਵ ਸਬੰਧੀ ਹੋਣ ਵਾਲੀਆਂ ਤਿਆਰੀਆਂ ਦੇ ਤਹਿਤ ਰਾਮ ਮੰਦਰ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਅਤੇ ਸਾਰੇ ਮੈਂਬਰਾਂ ਦੇ ਨਾਲ ਰਾਮ ਨੌਮੀ ਮੌਕੇ ਹੋਣ ਵਾਲੇ ਪ੍ਰੋਗਰਾਮ ਸਬੰਧੀ ਸਲਾਹ-ਮਸ਼ਵਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਨੌਮੀ ਮੌਕੇ ਪ੍ਰਭਾਤ ਫੇਰੀ ‘ਚ ਸਾਰੇ ਰਾਮ ਭਗਤਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਇਸ ਮੌਕੇ ਪ੍ਰਭੂ ਸ਼੍ਰੀ ਰਾਮ ਦਾ ਆਸ਼ਿਰਵਾਦ ਹਾਸਲ ਕਰਨ ਲਈ ਜ਼ਰੂਰ ਮੰਦਰ ਵਿੱਖੇ ਪਹੁੰਚਣ। ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ, ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ,ਹਰਮਿੰਦਰ ਦਲਾਲ, ਗੌਰਵ ਗੋਇਲ, ਡਾ ਦੀਵਾਨ ਧੀਰ, ਰਾਜਨ ਭੱਲਾ, ਅਮਿਤ ਜਿੰਦਲ, ਦੀਵਲ ਕੁਮਾਰ ਹੈਰੀ, ਪ੍ਰਿੰਸ ਕੁਮਾਰ, ਐਡਵੋਕੇਟ ਅੰਕੁਸ਼ ਖੱਤਰੀ, ਰਿਸ਼ੀ ਸਿੰਗਲਾ, ਅਸ਼ੌਕ ਗੌਤਮ, ਨਰੇਸ਼ ਗੌਤਮ, ਕਾਹਨ ਚੰਦ ਸ਼ਰਮਾਂ, ਰਾਜਨ ਬੱਤਰਾ, ਰਾਜੀਵ ਕੁਮਾਰ, ਬਲਰਾਮ ਚਾਵਲਾ, ਹਰਿੰਦਰ ਮਲਹੋਤਰਾ, ਚਰਨ ਦਾਸ ਚੰਨੀ, ਦਿਨੇਸ਼ ਖੰਨਾ ਆਦਿ ਹਾਜ਼ਰ ਸਨ।