ਬੱਸੀ ਪਠਾਣਾ: ਭਾਰਤ ਵਿਕਾਸ ਪ੍ਰੀਸ਼ਦ ਬੱਸੀ ਪਠਾਣਾ ਵੱਲੋਂ ਆਪਣੇ ਦੋ ਸਾਬਕਾ ਪ੍ਰਧਾਨਾਂ ਅਤੇ ਮਿਹਨਤੀ ਵਰਕਰਾਂ ਸ਼੍ਰੀ ਵੀਰਭਾਨ ਹਸੀਜਾ ਜੀ ਅਤੇ ਸ਼੍ਰੀ ਤਿਲਕ ਰਾਜ ਸ਼ਰਮਾ ਜੀ ਦੀ ਮਿੱਠੀ ਯਾਦ ਵਿੱਚ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਅਗਵਾਈ ਅਤੇ ਪ੍ਰੋਜੈਕਟ ਹੈੱਡ ਸ਼੍ਰੀ ਰਵਿੰਦਰ ਕੁਮਾਰ ਰਿੰਕੂ ਅਤੇ ਸ਼੍ਰੀ ਰਣਧੀਰ ਕੁਮਾਰ ਦੀ ਦੇਖ-ਰੇਖ ਹੇਠ ਅਗਰਵਾਲ ਧਰਮਸ਼ਾਲਾ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿੱਚ ਪੀ.ਜੀ.ਆਈ. ਚੰਡੀਗੜ੍ਹ ਦੀ ਟੀਮ ਨੇ ਖੂਨ ਇਕੱਠਾ ਕੀਤਾ। ਸਭ ਤੋਂ ਪਹਿਲਾਂ ਖ਼ੂਨਦਾਨ ਕੈਂਪ ਦਾ ਉਦਘਾਟਨ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸ੍ਰੀ ਸੁਖਵਿੰਦਰ ਕੁਮਾਰ ਨੇ ਜੋਤ ਜਾਲਕੇ ਕੀਤਾ | ਪੀ.ਜੀ.ਆਈ. ਚੰਡੀਗੜ੍ਹ ਤੋਂ ਆਈ ਟੀਮ ਨੂੰ ਮੁੱਖ ਮਹਿਮਾਨ ਡਾ: ਸਿਕੰਦਰ ਸਿੰਘ ਮਹੰਤ ਡੇਰਾ ਬਾਬਾ ਬੁੱਧ ਦਾਸ ਜੀ ਨੇ ਸਨਮਾਨਿਤ ਕੀਤਾ | ਸ਼੍ਰੀ ਸੁਖਵਿੰਦਰ ਕੁਮਾਰ ਕਮ ਟਰਾਂਸਪੋਰਟ ਕਮਿਸ਼ਨਰ ਅਤੇ ਡਾ: ਸਿਕੰਦਰ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕੇ ਅੱਜ ਦੇ ਸਮੇਂ ਵਿੱਚ ਖੂਨਦਾਨ ਕਰਨਾ ਇੱਕ ਪੁੰਨ ਦਾ ਕੰਮ ਹੈ ਅਤੇ ਖੂਨਦਾਨ ਕਰਨ ਨਾਲ ਤਿੰਨ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਪ੍ਰੀਸ਼ਦ ਵੱਲੋਂ ਦੋਵਾਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀ ਰਮੇਸ਼ ਮਲਹੋਤਰਾ, ਪ੍ਰਧਾਨ ਮਨੋਜ ਕੁਮਾਰ ਭੰਡਾਰੀ, ਪ੍ਰੋਜੈਕਟ ਹੈੱਡ ਸ਼੍ਰੀ ਰਵਿੰਦਰ ਰਿੰਕੂ ਅਤੇ ਰਣਧੀਰ ਕੁਮਾਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਪ੍ਰੀਸ਼ਦ ਵੱਲੋਂ ਆਪਣੇ ਦੋ ਸਾਬਕਾ ਪ੍ਰਧਾਨਾਂ ਅਤੇ ਮਿਹਨਤੀ ਵਰਕਰਾਂ ਦੀ ਮਿੱਠੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ, ਜੋ ਖੁਦ 80 ਤੋਂ ਵੱਧ ਵਾਰ ਖੂਨਦਾਨ ਕਰ ਚੁੱਕੇ ਸਨ । ਸਮਾਜ ਦੀ ਭਲਾਈ ਲਈ ਕੰਮ ਕਰਨਾ ਪ੍ਰੀਸ਼ਦ ਦਾ ਮੁੱਖ ਉਦੇਸ਼ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ। ਇਸ ਮੌਕੇ ਸਕੱਤਰ ਭਾਰਤ ਭੂਸ਼ਣ ਸਚਦੇਵਾ, ਖਜ਼ਾਨਚੀ ਸੰਜੀਵ ਸੋਨੀ, ਰੋਹਿਤ ਹਸੀਜਾ, ਰਾਕੇਸ਼ ਸੋਨੀ, ਰਾਕੇਸ਼ ਗੁਪਤਾ, ਬਬਲਜੀਤ ਪਨੇਸਰ, ਰਾਜ ਕੁਮਾਰ ਵਧਵਾ, ਕਰਮਜੀਤ ਸਿੰਘ ਢੀਂਡਸਾ, ਜੈ ਕ੍ਰਿਸ਼ਨ ਕਸ਼ਯਪ, ਬਲਦੇਵ ਕ੍ਰਿਸ਼ਨ, ਪ੍ਰੀਤਮ ਰੱਬੜ, ਹੇਮ ਰਾਜ ਥਰੇਜਾ, ਵਿਨੋਦ ਸ਼ਰਮਾ, ਰੁਪਿੰਦਰ ਸੁਰਜਨ, ਧਰਮਿੰਦਰ, ਪ੍ਰਵੀਨ ਭਾਟੀਆ, ਕ੍ਰਿਸ਼ਨ ਲਾਲ, ਇੰਦਰਜੀਤ ਸਿੰਘ, ਰਾਮ ਲਾਲ, ਅਨੂਪ ਸਿੰਗਲਾ, ਅਸ਼ੋਕ ਗੌਤਮ, ਪਵਨ ਸ਼ਰਮਾ, ਰਮੇਸ਼ ਕੁਮਾਰ ਆਦਿ ਮੈਂਬਰ ਹਾਜ਼ਰ ਸਨ।