ਸੰਸਕਾਰ ਜਾਗ੍ਰਿਤੀ ਸੁਸਾਇਟੀ ਵੱਲੋਂ ਬੱਚਿਆਂ ਦੀ ਲਿਖਤੀ ਪ੍ਰੀਖਿਆ ਕਰਵਾਈ ਗਈ

ਬੱਸੀ ਪਠਾਣਾਂ (ਉਦੇ ਧੀਮਾਨ ), ਸੰਸਕਾਰ ਜਾਗ੍ਰਿਤੀ ਸੁਸਾਇਟੀ ਵੱਲੋ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਸੁਸਾਇਟੀ ਦੇ ਪ੍ਰਧਾਨ ਕਰਮ ਚੰਦ ਬਤਰਾ ਦੀ ਅਗਵਾਈ ਹੇਠ ਸੰਤ ਨਾਮਦੇਵ ਮੰਦਰ ਵਿੱਖੇ ਲਿਖਤੀ ਧਾਰਮਿਕ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿੱਚ ਸ਼ਹਿਰ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸੰਸਕਾਰ ਜਾਗ੍ਰਿਤੀ ਸੁਸਾਇਟੀ ਦੇ ਪ੍ਰਧਾਨ ਕਰਮ ਚੰਦ ਨੇ ਕਿਹਾ ਕਿ ਸੰਸਕਾਰ ਜਾਗ੍ਰਿਤੀ ਸੁਸਾਇਟੀ ਵੱਲੋਂ ਕਰਵਾਇਆ ਗਿਆ ਇਹ ਪਹਿਲਾ ਲਿਖਤੀ ਪ੍ਰਤੀਯੋਗਿਤਾ ਪ੍ਰੋਗਰਾਮ ਸੀ।ਜਿਸ ਵਿੱਚ 10 ਤੋਂ 15 ਸਾਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਧਾਰਮਿਕ ਸਿੱਖਿਆ ਪ੍ਰਦਾਨ ਕਰਨਾ ਹੈ। ਬੱਚਿਆਂ ਵਿੱਚ ਕਦਰਾਂ-ਕੀਮਤਾਂ ਪੈਦਾ ਕਰਨ ਲਈ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਏ ਜਾਣਗੇ।ਇਸ ਮੌਕੇ ਪੰਡਿਤ ਸੇਵਕ ਰਾਮ ਸ਼ਰਮਾਂ, ਕਿ੍ਸ਼ਨ ਛਾਬੜਾ, ਮਦਨ ਗੋਪਾਲ, ਦੀਪਕ ਕੁਮਾਰ, ਭਾਰਤ ਭੁਸ਼ਨ ਸ਼ਰਮਾਂ ਭਰਤੀ ,ਅਮਿਤ ਗੋਇਲ, ਅਰਵਿੰਦ ਸ਼ਰਮਾਂ ਦੇਵ ਰਾਜ, ਰਮਨ ਧੀਰਜ, ਆਦਿ ਹਾਜ਼ਰ ਸਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ