ਸੰਸਕਾਰ ਜਾਗ੍ਰਤੀ ਸੁਸਾਇਟੀ ਵੱਲੋ ਬੂਟੇ ਲਗਾਏ ਗਏ

ਬੱਸੀ ਪਠਾਣਾਂ,ਉਦੇ ਧੀਮਾਨ: ਸੰਸਕਾਰ ਜਾਗ੍ਰਤੀ ਸੁਸਾਇਟੀ ਵੱਲੋ ਸੁਸਾਇਟੀ ਦੇ ਪ੍ਰਧਾਨ ਕਰਮ ਚੰਦ ਬਤਰਾ ਦੀ ਅਗਵਾਈ ਹੇਠ ਪ੍ਰਾਚੀਨ ਸ਼੍ਰੀ ਰਾਮ ਤੇ ਵੱਖ ਵੱਖ ਮੰਦਰਾਂ ਚ ਵਾਤਾਵਰਣ ਦੀ ਸ਼ੁਧਤਾ ਲਈ ਛਾਦਾਰ ਤੇ ਫ਼ਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ।ਇਸ ਮੌਕੇ ਪ੍ਰਧਾਨ ਕਰਮ ਚੰਦ ਬਤਰਾ ਤੇ ਚੇਅਰਮੈਨ ਰਾਮ ਕ੍ਰਿਸ਼ਨ ਚੁੱਗ ਨੇ ਸਾਂਝੇ ਤੌਰ ਤੇ ਕਿਹਾ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤੇ ਧਰਤੀ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦਾ ਨਾਰਾ ਹੈ ਹਰ ਇਕ ਮਨੁੱਖ ਲਗਾਵੇ ਪੰਜ ਰੁੱਖ ਤਾਂ ਹੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੁੱਖ ਮਿਲੇਗਾ। ਇਸ ਮੌਕੇ ਦੀਪਕ ਕੁਮਾਰ, ਰਜਿੰਦਰ ਕੁਮਾਰ ਬੋਸ, ਰਾਮ ਕ੍ਰਿਸ਼ਨ ਚੁੱਗ, ਕੇਵਲ ਕੁਮਾਰ, ਡਾ. ਧੀਰਜ ਕੁਮਾਰ, ਪਰਵੀਨ ਮੁਖੇਜਾ, ਰਿੰਕੂ ਕੁਮਾਰ,ਹਮਿੰਦਰ ਦਲਾਲ, ਐਡਵੋਕੇਟ ਅੰਕੁਸ਼ ਖੱਤਰੀ,ਦੀਵਲ ਕੁਮਾਰ ਹੈਰੀ,ਮਾਰੂਤ ਮਲਹੌਤਰਾ, ਓਮ ਪ੍ਰਕਾਸ਼ ਗੌਤਮ, ਡਾ.ਦੀਵਾਨ ਧੀਰ,ਦੀਵਾਂਸ਼, ਚਰਨਦਾਸ ਚੰਨੀ,ਸੋਨੂੰ ਝੰਜੀ ਆਦਿ ਮੌਜੂਦ ਸਨ|

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ