
ਸਰਹਿੰਦ, ਥਾਪਰ: ਐੱਸ ਐੱਸ ਪੀ ਫਤਿਹਗੜ ਸਾਹਿਬ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਵਿੱਚ ਟਰੈਫਿਕ ਦੀ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਟਰੈਫਿਕ ਨਿਯਮ ਤੋੜਨ ਵਾਲਿਆਂ ਦੇ ਚਲਾਨ ਕੱਟੇ ਗਏ। ਇਸ ਮੌਕੇ ਏ ਐਸ ਆਈ ਪੁਲਿਸ ਚੌਕੀ ਸਰਹਿੰਦ ਜਗਰੂਪ ਸਿੰਘ ਵਲੋਂ ਅੱਜ ਫੁਆਰਾ ਚੌਂਕ ਤੇ ਨਾਕਾ ਲਗਾ ਕੇ ਚਲਾਨ ਕੱਟੇ ਗਏ। ਉਹਨਾਂ ਵੱਲੋਂ ਤੀਹਰੀ ਸਵਾਰੀ, ਬੁਲੇਟ ਪਟਾਕੇ, ਬਿਨਾਂ ਨੰਬਰ ਪਲੇਟ, ਲਾਲ ਬੱਤੀ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਅਣਸੁਖਾਵੀ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।
——————————
This news is auto published from an agency/source and may be published as received.
