ਪਰਵਿੰਦਰ ਕੌਰ ਪਹਿਲੀ ਬਟਾਲੀਅਨ ਕਮਾਂਡੋ ਬਹਾਦਰਗੜ ਨੇ ਸਟੇਟ ਪੱਧਰੀ ਖੇਡਾਂ ਵਿਚ ਲੌਂਗ ਜੰਪ ਵਿੱਚ ਗੋਲਡ ਮੈਡਲ ਤੇ ਸ਼ਾਟ ਵਿੱਚ ਸਿਲਵਰ ਮੈਡਲ ਜਿੱਤਿਆ

ਸਰਹਿੰਦ, ਰੂਪ ਨਰੇਸ: ਚੰਡੀਗੜ੍ਹ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਜੋ ਕਿ ਚੰਡੀਗੜ੍ਹ ਵਿਖੇ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਰਾਜਾਂ ਤੇ ਪੰਜਾਬ ਦੇ ਖਿਡਾਰੀਆਂ ਨੇ ਹਿੱਸਾ ਲਿਆ।ਇਸ ਐਥਲੈਟਿਕ ਮੀਟ ਵਿੱਚ 30 ਤੋਂ 99 ਸਾਲ ਤੱਕ ਦੀਆਂ ਔਰਤਾਂ ਤੇ ਪੁਰਸ਼ਾਂ ਨੇ ਹਿੱਸਾ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ਫ਼ਤਿਹਗੜ੍ਹ ਸਾਹਿਬ ਦੇ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਮਹਿਲਾ ਸਿਪਾਹੀ ਖਿਡਾਰਨ ਪਰਵਿੰਦਰ ਕੌਰ ਪਹਿਲੀ ਬਟਾਲੀਅਨ ਕਮਾਂਡੋ ਬਹਾਦਰਗੜ ਨੇ ਸਟੇਟ ਪੱਧਰੀ ਖੇਡਾਂ ਵਿਚ ਲੌਂਗ ਜੰਪ ਵਿੱਚ ਗੋਲਡ ਮੈਡਲ ਤੇ ਸ਼ਾਟ ਵਿੱਚ ਸਿਲਵਰ ਮੈਡਲ ਜਿੱਤਿਆ।ਇਸ ਜਿੱਤ ਨਾਲ ਉਸਨੇ ਆਪਣੀ ਪਹਿਲੀ ਕਮਾਂਡੋ ਬਟਾਲੀਅਨ ਬਹਾਦਰਗੜ ਤੇ ਕਮਾਂਡੋ ਬਟਾਲੀਅਨ ਦੇ ਅਧਿਕਾਰੀਆਂ ਦਾ ਨਾਮ ਰੌਸ਼ਨ ਕੀਤਾ ਹੈ।ਅਧਿਕਾਰੀਆਂ ਵਲੋਂ ਖਿਡਾਰਨ ਨੂੰ ਇਸ ਜਿੱਤ ਤੇ ਮੁਬਾਰਕਬਾਦ ਵੀ ਦਿੱਤੀ ਗਈ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ