ਸਰਕਾਰੀ ਸਕੂਲ ਅਮਰਾਲਾ ਵਿਖੇ ਐਸਪੀਸੀ ਦੇ ਤਹਿਤ ਕਰਵਾਇਆ ਗਿਆ ਸੈਮੀਨਾਰ

ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਾਲਾ ਵਿਖੇ ਐਸਪੀਸੀ ਦੇ ਤਹਿਤ ਵਿਦਿਆਰਥੀਆਂ ਨੂੰ ਵੱਖੋ ਵੱਖਰੇ ਵਿਸ਼ੇ ਦੇ ਤਹਿਤ ਜਾਗਰੂਕ ਕਰਨ ਲਈ ਇਕ ਸੈਮੀਨਾਰ ਪ੍ਰਿੰਸੀਪਲ ਨਿਸ਼ੀ ਬਾਲਾ ਦੀ ਅਗਵਾਹੀ ਵਿੱਚ ਕਰਵਾਇਆ ਗਿਆ। ਜਿਸ ਵਿੱਚ ਰਿਸੋਰਸ ਪਰਸਨ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਸਟੂਡੈਂਟ ਪੁਲਿਸ ਕੈਡਿਟ ਦੇ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਜਿਸ ਵਿੱਚ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ, ਸਮੁਦਾਇ ਨੀਤੀ, ਮਨੁਖੀ ਵਿਕਾਸ, ਨੈਤਿਕ ਸਿੱਖਿਆ, ਪੋਕਸੋ ਐਕਟ, ਜੁਵਨਾਈਲ, ਜੇ ਜੇ ਬੋਰਡ ਅਤੇ ਇਸਤਰੀਆਂ ਨੂੰ ਜੀਰੋ ਹਰਾਸ਼ਅਮੈਂਟ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਤੇ ਟਰੈਫਿਕ ਇੰਚਾਰਜ ਵਰਿੰਦਰਜੀਤ ਸਿੰਘ ਨਾਗਰਾ, ਸਿੱਖਿਆ ਸੈਲ ਤੇ ਹੋਲਦਾਰ ਦਵਿੰਦਰ ਸਿੰਘ ਅਤੇ ਮਨਜੋਤ ਸਿੰਘ ਨੇ ਟਰੈਫਿਕ ਨਿਯਮਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਨੂੰ ਨਵਦੀਪ ਕੋਰ ਭੁੱਲਰ ਨੇ ਸਫਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ ਧੀਮਾਨ, ਨਵਦੀਪ ਕੌਰ ਅਤੇ ਸਮੂਹ ਸਟਾਫ ਹਾਜਰ ਸੀ।

Leave a Reply

Your email address will not be published. Required fields are marked *